ਅਬੋਹਰ, 20 ਜੁਲਾਈ – ਥਾਣਾ ਬਹਾਵਵਾਲਾ ਦੀ ਪੁਲਸ ਨੇ 2 ਵਿਅਕਤੀਆਂ ਨੂੰ 47 ਕਿਲੋ ਭੁੱਕੀ ਸਣੇ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਥਾਣਾ ਬਹਾਵਵਾਲਾ ਦੇ ਮੁਖੀ ਕੁਲਦੀਪ ਸ਼ਰਮਾ ਦੀ ਅਗਵਾਈ ਹੇਠ ਆਉਂਦੀ ਚੌਂਕੀ ਸੀਤੋ ਗੰਨੋ ਮੁਖੀ ਬਲਵੀਰ ਸਿੰਘ ਪੁਲਸ ਪਾਰਟੀ ਸਣੇ ਪਿੰਡ ਬਿਸ਼ਨਪੁਰਾ ਦੇ ਨੇੜੇ ਗਸ਼ਤ ਕਰ ਰਹੇ ਸੀ ਕਿ ਸਾਹਮਣੇ ਤੋਂ ਗੱਟਾ ਲਏ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 25 ਕਿਲੋ ਭੁੱਕੀ ਬਰਾਮਦ ਹੋਈ। ਫੜੇ ਗਏ ਵਿਅਕਤੀ ਦੀ ਪਛਾਣ ਸੁਖਦੇਵ ਸਿੰਘ ਊਰਫ ਕਾਕਾ ਪੁੱਤਰ ਜੀਤ ਸਿੰਘ ਵਾਸੀ ਆਸਲ ਥਾਣਾ ਸਦਰ ਫਿਰੋਜ਼ਪੁਰ ਦੇ ਰੂਪ ‘ਚ ਹੋਈ।
ਦੂਜੇ ਪਾਸੇ ਚੌਂਕੀ ਬਜੀਦਪੁਰ ਭੋਮਾ ਮੁਖੀ ਹਰਦੇਵ ਸਿੰਘ ਨੇ ਪੁਲਸ ਪਾਰਟੀ ਸਣੇ ਨਾਕਾ ਲਗਾ ਰਖਿਆ ਸੀ ਕਿ ਸਾਹਮਣੇ ਤੋਂ ਗੱਟਾ ਲਏ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 22 ਕਿਲੋ ਭੁੱਕੀ ਬਰਾਮਦ ਹੋਈ। ਫੜੇ ਗਏ ਵਿਅਕਤੀ ਦੀ ਪਛਾਣ ਬਹਾਲ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਆਸਲ ਥਾਣਾ ਸਦਰ ਫਿਰੋਜ਼ਪੁਰ ਦੇ ਰੂਪ ‘ਚ ਹੋਈ। ਪੁਲਸ ਨੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
See News Nazar Sab Pe