Home » Punjab » Amritsar » ਛੁੱਟੀ ਦੇ ਐਲਾਨ ਨਾਲ ਇਨ੍ਹਾਂ ਸਕੂਲਾਂ ਦਾ ਨਹੀਂ ਕੋਈ ਲੈਣਾ-ਦੇਣਾ, ਖੁੱਲ੍ਹੇ ਰੱਖੇ ਸਕੂਲ

ਛੁੱਟੀ ਦੇ ਐਲਾਨ ਨਾਲ ਇਨ੍ਹਾਂ ਸਕੂਲਾਂ ਦਾ ਨਹੀਂ ਕੋਈ ਲੈਣਾ-ਦੇਣਾ, ਖੁੱਲ੍ਹੇ ਰੱਖੇ ਸਕੂਲ

2015_7image_12_43_530520000private_schools-llਰਈਆ, 29 ਜੁਲਾਈ – ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁੱਲ ਕਲਾਮ ਦਾ ਦੇਹਾਂਤ ਹੋ ਜਾਣ ਉਪਰੰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਦਿਨਾ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ ਸੀ ਅਤੇ ਇਸ ਦੇ ਤਹਿਤ ਕੱਲ ਪੰਜਾਬ ਭਰ ਵਿਚ ਸਰਕਾਰੀ ਸਕੂਲ ਬੰਦ ਰਹੇ ਪਰ ਹੈਰਾਨੀ ਵਾਲੀ ਗੱਲ ਇਹ ਦੇਖਣ ਨੂੰ ਮਿਲੀ ਕਿ ਇੰਨੀ ਮਹਾਨ ਸ਼ਖਸੀਅਤ ਦੇ ਚਲੇ ਜਾਣ ‘ਤੇ ਪ੍ਰਧਾਨ ਮੰਤਰੀ ਵਲੋਂ ਛੁੱਟੀ ਐਲਾਨਣ ਦੇ ਬਾਵਜੂਦ ਹਲਕਾ ਬਾਬਾ ਬਕਾਲਾ ਸਾਹਿਬ ਦੇ ਕੁਝ ਪ੍ਰਾਈਵੇਟ ਸਕੂਲ ਆਮ ਵਾਂਗ ਹੀ ਖੁੱਲ੍ਹੇ ਰਹੇ, ਜਦੋਂਕਿ ਭਾਰੀ ਗਿਣਤੀ ‘ਚ ਪ੍ਰਾਈਵੇਟ ਸਕੂਲਾਂ ਨੇ ਅਫਸੋਸ ਵਜੋਂ ਛੁੱਟੀ ਵੀ ਕੀਤੀ।
ਇਥੇ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਡਾ. ਕਲਾਮ ਵਰਗੀ ਸ਼ਖਸੀਅਤ ਦੇ ਚਲੇ ਜਾਣ ਦਾ ਦੁੱਖ ਸਿਰਫ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਅਰਥੀਆਂ ਨੂੰ ਹੀ ਹੈ? ਕੁਝ ਲੋਕਾਂ ਨੇ ਇਸ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਅਜਿਹੀ ਮਹਾਨ ਸ਼ਖਸੀਅਤ ਦੇ ਜਾਣ ਕਾਰਨ ਪ੍ਰਾਈਵੇਟ ਅਦਾਰਿਆਂ ਨੂੰ ਨਾ ਸਿਰਫ ਪ੍ਰਧਾਨ ਮੰਤਰੀ ਦੇ ਹੁਕਮ ਕਰਕੇ, ਸਗੋਂ ਆਪਣਾ ਨੈਤਿਕ ਫਰਜ਼ ਸਮਝਦਿਆਂ ਵੀ ਅਜਿਹੇ ਮੌਕੇ ਅਦਾਰੇ ਬੰਦ ਰੱਖ ਕੇ ਡਾ. ਕਲਾਮ ਨੂੰ ਸੱਚੀ ਸ਼ਰਧਾਂਜਲੀ ਦੇਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਪਤਾ ਲੱਗ ਸਕੇ ਕਿ ਡਾ. ਕਲਾਮ ਦੇ ਜਾਣ ਨਾਲ ਸਾਡੇ ਦੇਸ਼ ਨੂੰ ਕਿਹੋ ਜਿਹਾ ਘਾਟਾ ਪਿਆ ਹੈ।

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful