Home » Punjab » HOSIARPUR » ਮਿਡ-ਡੇ-ਮੀਲ ਸਕੀਮ : ਬੋਰੀਆਂ ‘ਚ ਕਣਕ ਘੱਟ, ਕੰਕਰ ਵੱਧ

ਮਿਡ-ਡੇ-ਮੀਲ ਸਕੀਮ : ਬੋਰੀਆਂ ‘ਚ ਕਣਕ ਘੱਟ, ਕੰਕਰ ਵੱਧ

2015_8image_07_44_29819000031_hsp_gupta_tanda_01-llਟਾਂਡਾ ਉੜਮੁੜ,  1 ਅਗਸਤ – ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਨੰਨ੍ਹੇ-ਮੁੰਨੇ ਬੱਚਿਆਂ ਤੋਂ ਲੈ ਕੇ 8ਵੀਂ ਕਲਾਸ ਤੱਕ ਦੇ ਸਰਕਾਰੀ ਸਕੂਲਾਂ ‘ਚ ਪੜ੍ਹਾਈ ਕਰ ਰਹੇ ਹਰ ਵਿਦਿਆਰਥੀ ਨੂੰ ਦੁਪਹਿਰ ਦਾ ਭੋਜਨ ਮੁਫ਼ਤ ਦੇਣ ਲਈ ਮਿਡ-ਡੇ-ਮੀਲ ਸਕੀਮ ਲਾਗੂ ਕੀਤੀ ਗਈ ਹੈ ਤਾਂ ਜੋ ਹਰ ਬੱਚੇ ਨੂੰ ਦੁਪਹਿਰ ਸਮੇਂ ਤਾਜ਼ਾ ਭੋਜਨ ਮਿਲ ਸਕੇ ਅਤੇ ਉਨ੍ਹਾਂ ਦੀ ਸਿਹਤ ਤੰਦਰੁਸਤ ਰਹੇ ਪਰ ਰਾਸ਼ਨ ਸਪਲਾਈ ਕਰਨ ਵਾਲੇ ਸੰਬੰਧਿਤ ਵਿਭਾਗ ਕਈ ਵਾਰ ਸਕੂਲਾਂ ਨੂੰ ਸ਼ੁੱਧਤਾ ਅਤੇ ਗੁਣਵੱਤਾ ਰਹਿਤ ਰਾਸ਼ਨ ਸਪਲਾਈ ਕਰਕੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਜਿਸ ਦੀ ਇਕ ਤਾਜ਼ਾ ਮਿਸਾਲ ਹੈ 30 ਜੁਲਾਈ ਨੂੰ ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਪਿੰਡ ਗਿੱਦੜਪਿੰਡੀ ਵਿਖੇ ਮਿਡ-ਡੇ-ਮੀਲ ਸਕੀਮ ਅਧੀਨ ਪਨਸਪ ਵਿਭਾਗ ਵਲੋਂ ਵਿਦਿਆਰਥੀਆਂ ਦੇ ਭੋਜਨ ਲਈ ਭੇਜੇ ਗਏ ਰਾਸ਼ਨ ਦੀ ਬੋਰੀ ਵਿਚ ਕਣਕ ਦੇ ਦਾਣੇ ਘੱਟ ਅਤੇ ਮਿੱਟੀ ਦੇ ਕੰਕਰ ਜ਼ਿਆਦਾ ਸਨ ਜਿਸ ਨੂੰ ਖਾ ਕੇ ਬੱਚਿਆਂ ਦੀ ਸਿਹਤ ਸੰਭਾਲ ਕਿਵੇਂ ਹੋ ਸਕਦੀ ਹੈ। ਭਾਵੇਂ ਕਿ ਪੰਜਾਬ ਦਾ ਸਿਹਤ ਵਿਭਾਗ ਅਤੇ ਡੀ.ਈ.ਓ. ਸਮੇਂ-ਸਮੇਂ ਸਿਰ ਬੱਚਿਆਂ ਦੇ ਖਾਣੇ ਦੀ ਚੈਕਿੰਗ ਕਰਕੇ ਕਾਗਜ਼ੀ ਕਾਰਵਾਈ ਪਾ ਦਿੰਦੇ ਹਨ।
ਕੀ ਕਹਿੰਦੇ ਹਨ ਪਿੰਡ ਗਿੱਦੜਪਿੰਡੀ ਦੇ ਲੋਕ?
ਇਸ ਸੰਬੰਧੀ ਪਿੰਡ ਦੇ ਸਾਬਕਾ ਸਰਪੰਚ ਮਲਕੀਤ ਸਿੰਘ, ਵਰਿੰਦਰ ਸਿੰਘ, ਸਤਨਾਮ ਸਿੰਘ, ਗੁਰਮੀਤ ਸਿੰਘ ਮੈਂਬਰ ਪੰਚਾਇਤ, ਕੁਲਵੰਤ ਸਿੰਘ, ਸੁਰਜੀਤ ਸਿੰਘ, ਰਸ਼ਪਾਲ ਸਿੰਘ ਮੈਂਬਰ ਪੰਚਾਇਤ ਸਾਰੇ ਮੈਂਬਰ ਪੰਚਾਇਤ,  ਮਨਜੀਤ ਸਿੰਘ, ਸੁਖਦੇਵ ਸਿੰਘ ਅਤੇ ਰੇਸ਼ਮ ਸਿੰਘ ਨੇ ਕਿਹਾ ਕਿ ਅਸੀਂ ਅੱਜ ਅਚਾਨਕ ਆਪਣੇ ਪਿੰਡ ਦੇ ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਵਿਖੇ ਆਏ ਤਾਂ ਦੇਖਿਆ ਕਿ ਦਵਿੰਦਰ ਸਿੰਘ ਪਨਸਪ ਵਿਭਾਗ ਵਲੋਂ ਬੱਚਿਆਂ ਦੇ ਖਾਣ ਲਈ ਭੇਜਿਆ ਗਿਆ ਸਰਕਾਰੀ ਰਾਸ਼ਨ ਸਕੂਲ ਦੇ ਸਟਾਫ਼ ਨੂੰ ਦੇ ਰਿਹਾ ਸੀ, ਜਦੋਂ ਅਸੀਂ ਸਾਰਿਆਂ ਨੇ ਬੋਰੀ ‘ਚ ਪਿਆ ਰਾਸ਼ਨ ਚੈੱਕ ਕੀਤਾ ਤਾਂ ਬੋਰੀ ‘ਚ ਕਣਕ ਦੇ ਦਾਣੇ ਘੱਟ ‘ਤੇ ਮਿੱਟੀ ਦੇ ਕੰਕਰ ਜ਼ਿਆਦਾ ਸਨ। ਅਜਿਹੇ ਰਾਸ਼ਨ ਸੰਬੰਧੀ ਜਦੋਂ ਮੁੱਖ ਅਧਿਆਪਕ ਨੂੰ ਬੁਲਾਇਆ ਗਿਆ ਤਾਂ ਟੀਚਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਮੁੱਖ ਅਧਿਆਪਕ ਵÎਿਰੰਦਰ ਕੁਮਾਰ ਅੱਜ ਛੁੱਟੀ ‘ਤੇ ਹਨ ਤੇ ਕਿਹਾ ਕਿ ਮੈਨੂੰ ਅਜਿਹੇ ਰਾਸ਼ਨ ਬਾਰੇ ਕੁਝ ਪਤਾ ਨਹੀਂ।

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful