Home » Punjab » Amritsar » ਲਗਜ਼ਰੀ ਕਾਰਾਂ ਖੋਹਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

ਲਗਜ਼ਰੀ ਕਾਰਾਂ ਖੋਹਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

2015_7image_07_28_01605000030_asr_9_malhotra-llਅੰਮ੍ਰਿਤਸਰ, 31 ਜੁਲਾਈ – ਜ਼ਿਲਾ ਪੁਲਸ ਵੱਲੋਂ ਹਥਿਆਰਾਂ ਦੀ ਨੋਕ ‘ਤੇ ਲਗਜ਼ਰੀ ਕਾਰਾਂ ਖੋਹਣ ਵਾਲੇ ਗਿਰੋਹ ਦਾ ਭਾਂਡਾ ਭੰਨਦਿਆਂ ਗਿਰੋਹ ਦੇ ਤਿੰਨ ਮੈਂਬਰ, ਜਿਨ੍ਹਾਂ ਵਿੱਚੋਂ ਇਕ ਮੁਲਜ਼ਮ ਪਹਿਲਾਂ ਹੀ ਜੇਲ ‘ਚ ਬੰਦ ਸੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ 1 ਮਹੀਨਾ ਪਹਿਲਾਂ ਰਣਜੀਤ ਐਵੀਨਿਊ ਇਲਾਕੇ ਵਿਚੋਂ ਮਾਰਕੀਟ ਕਮੇਟੀ ਚੋਗਾਵਾਂ ਦੇ ਚੇਅਰਮੈਨ ਸਵਿੰਦਰ ਸਿੰਘ ਝੰਜੋਟੀ ਦੇ ਡਰਾਈਵਰ ਕੋਲੋਂ ਖੋਹੀ ਪਜੈਰੋ ਕਾਰ ਤੋਂ ਇਲਾਵਾ ਵਾਰਦਾਤ ਮੌਕੇ ਵਰਤੀ ਗਈ ਸਵਿਫਟ ਕਾਰ ਵੀ ਕਬਜ਼ੇ ਵਿਚ ਲੈ ਲਈ ਹੈ।
ਏ. ਡੀ. ਸੀ. ਪੀ. ਕਰਾਈਮ ਧਰੁਮਨ ਨਿਬਲੇ  ਨੇ ਦੱਸਿਆ ਕਿ ਬੀਤੀ 30. 6 . 2015 ਨੂੰ ਰਣਜੀਤ ਐਵੀਨਿਊ ਇਲਾਕੇ ਵਿਚੋਂ ਖੋਹੀ ਉਕਤ ਪਜੈਰੋ ਕਾਰ ਸੰਬੰਧੀ ਕਮਿਸ਼ਨਰ ਪੁਲਸ ਜਤਿੰਦਰ ਸਿੰਘ ਔਲਖ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤਿਆਰ ਕੀਤੀ, ਜਿਸ ਵਿਚ ਏ. ਸੀ. ਪੀ. ਨਾਰਥ ਕੰਵਲਜੀਤ ਕੌਰ ਪੁਰੇਵਾਲ, ਏ. ਸੀ. ਪੀ. ਪੱਛਮੀ ਦੀਪਕ ਹਿਲੌਰੀ, ਸੀ. ਆਈ. ਏ. ਸਟਾਫ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ, ਸਪੈਸ਼ਲ ਸਟਾਫ ਇੰਚਾਰਜ ਅਰਵਿੰਦਰ ਸਿੰਘ, ਥਾਣਾ ਸਿਵਲ ਲਾਈਨ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਸ਼ਾਮਿਲ ਸਨ।  ਜਾਂਚ ਦੌਰਾਨ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਨੂੰ ਇਤਲਾਹ ਮਿਲੀ ਸੀ ਕਿ ਉਕਤ ਪਜੈਰੋ ਕਾਰ ਨੂੰ ਖੋਹਣ ਵਾਲਿਆਂ ਵਿਚ ਮੁਲਜ਼ਮ ਪਪਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਹਰਸ਼ਾ ਛੀਨਾ, ਜੋ ਇਰਾਦਾ-ਏ-ਕਤਲ ਦੋਸ਼ ਦੇ ਤਹਿਤ ਕੇਂਦਰੀ ਜੇਲ ਗੁੰਮਟਾਲਾ ਵਿਚ ਬੰਦ ਹੈ, ਵੀ ਸ਼ਾਮਲ ਸੀ। ਪੁਲਸ ਨੇ ਉਕਤ ਮੁਲਜ਼ਮ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆ ਕੇ ਬਰੀਕੀ ਨਾਲ ਪੁੱਛਗਿਛ ਕੀਤੀ ਤਾਂ ਉਸ  ਨੇ ਆਪਣਾ ਗੁਨਾਹ ਕਬੂਲਦਿਆਂ ਵਾਰਦਾਤ ਵਿਚ ਸ਼ਾਮਲ ਹੋਰ ਸਾਥੀਆਂ ਦੀ ਸ਼ਨਾਖਤ ਤੋਂ ਜਾਣੂ ਕਰਵਾਇਆ।
ਧਰੁਮਨ ਨਿਬਲੇ ਨੇ ਦੱਸਿਆ ਕਿ ਪੁੱਛਗਿੱਛ ਵਿਚ ਮੁਲਜ਼ਮ ਪਪਿੰਦਰ ਸਿੰਘ ਨੇ ਮੰਨਿਆ ਕਿ ਉਸ ਨੇ 27. 6. 15 ਨੂੰ ਫਾਜ਼ਿਲਕਾ ਵਾਸੀ ਸੁਖਦੇਵ ਸਿੰਘ ਸਿੰਘ ਸੁੱਖਾ ਨਾਲ ਰਲ ਕੇ ਬਾਬਾ ਈਸ਼ਰ ਸਿੰਘ ਸਕੂਲ ਡੀ ਬਲਾਕ ਰਣਜੀਤ ਐਵੀਨਿਊ ਨੇੜਿਓਂ ਪਲਸਰ ਮੋਟਰਸਾਈਕਲ ਖੋਹਿਆ ਸੀ ਤੇ ਬਾਅਦ ਵਿਚ ਸੁਖਜਿੰਦਰ ਸਿੰਘ ਬਿੱਲਾ ਪੁੱਤਰ ਹਰਭਜਨ ਸਿੰਘ ਵਾਸੀ ਤੋਲੇਨੰਗਲ, ਅਸ਼ੋਕ ਕੁਮਾਰ ਜੁਗਨੂੰ ਵਾਸੀ ਭੱਖਾ ਤਾਰਾ ਸਿੰਘ ਅਜਨਾਲਾ, ਸਿਮਰਨਜੀਤ ਸਿੰਘ ਵਾਸੀ ਸਾਹੋਵਾਲ ਜੋ ਕਿ ਜਲੰਧਰ ਤੋਂ ਛਪਦੀ ਇਕ ਪੰਜਾਬੀ ਅਖਬਾਰ (ਜਗ ਬਾਣੀ ਨਹੀਂ) ਦਾ ਪੱਤਰਕਾਰ ਦੱਸਿਆ ਜਾ ਰਿਹਾ ਹੈ ਤੇ ਸੁਖਦੇਵ ਸਿੰਘ ਸੁੱਖਾ ਵਾਸੀ ਫਾਜ਼ਿਲਕਾ ਨਾਲ ਹਮਸਲਾਹ ਹੋ ਕੇ 30. 6. 15 ਨੂੰ ਐੱਮ. ਕੇ. ਹੋਟਲ ਦੇ ਨੇੜਿਓਂ ਪਲਸਰ ਮੋਟਰਸਾਈਕਲ, ਜਿਸ ਨੂੰ ਸੁਖਜਿੰਦਰ ਸਿੰਘ ਹੈਲਮੇਟ ਪਾ ਕੇ ਚਲਾ ਰਿਹਾ ਸੀ। ਅਸ਼ੋਕ ਕੁਮਾਰ ਜੁਗਨੂੰ ਵਿਚਕਾਰ ਬੈਠਾ ਤੇ ਉਸਦੇ ਪਿੱਛੇ ਸੁਖਦੇਵ ਸਿੰਘ ਸੁੱਖਾ ਬੈਠਾ ਸੀ ਤੋਂ ਇਲਾਵਾ ਸਵਿਫਟ ਕਾਰ ਵਿਚ ਬੈਠੇ ਸਿਮਰਨਜੀਤ ਸਿੰਘ ਪੱਤਰਕਾਰ, ਪਪਿੰਦਰ ਸਿੰਘ ਨੇ ਆਪਣੀ ਕਾਰ ਪਜੈਰੋ ਗੱਡੀ ਦੇ ਅੱਗੇ ਖੜ੍ਹੀ ਕਰ ਦਿੱਤੀ। ਸੁਖਜਿੰਦਰ ਬਿੱਲਾ, ਅਸ਼ੋਕ ਕੁਮਾਰ ਜੁਗਨੂੰ ਤੇ ਸੁਖਦੇਵ ਸਿੰਘ ਸੁੱਖਾ ਨੇ ਪਿਸਤੌਲ ਦੀ ਨੋਕ ‘ਤੇ ਡਰਾਈਵਰ ਕੋਲੋਂ ਪਜੈਰੋ ਕਾਰ ਖੋਹ ਲਈ। ਸਵਿਫਟ ਕਾਰ ਵਿਚ ਬੈਠੇ ਪਪਿੰਦਰ ਸਿੰਘ ਤੇ ਸਿਮਰਨਜੀਤ ਸਿੰਘ ਖੋਹ ਕੀਤੀ ਕਾਰ ਦੇ ਮਗਰ ਚੱਲ ਪਏ।  ਮੁਲਜ਼ਮ ਇਸ ਖੋਹ ਕੀਤੀ ਕਾਰ ਨੂੰ ਅਜਨਾਲਾ ਦੇ ਇਕ ਪਿੰਡ ਵਿਚ ਲੈ ਗਏ ਅਤੇ ਉਸਦੀਆਂ ਨੰਬਰ ਪਲੇਟਾਂ ਉਤਾਰ ਕੇ ਸਾੜ ਦਿੱਤੀਆਂ। ਜਾਅਲੀ ਨੰਬਰ ਪਲੇਟਾਂ ਉਸ ਉਪਰ ਲਾਉਣ ਮਗਰੋਂ ਇਸ ਕਾਰ ਨੂੰ ਇਹ ਫਾਜ਼ਿਲਕਾ ਲੈ ਗਏ। ਥਾਣਾ ਸਿਵਲ ਲਾਈਨ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਚੌਕੀ ਰਣਜੀਤ ਐਵੀਨਿਊ ਇੰਚਾਰਜ ਐੱਸ. ਆਈ. ਨਿਸ਼ਾਨ ਸਿੰਘ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਸਵਿਫਟ ਕਾਰ ਨੰਬਰ ਪੀ. ਬੀ. 02 ਸੀ. ਐੱਮ. 6001 ਉਪਰ ਸਵਾਰ ਹੋ ਕੇ ਆ ਰਹੇ ਸਿਮਰਨਜੀਤ ਸਿੰਘ ਤੇ ਅਸ਼ੋਕ ਕੁਮਾਰ ਜੁਗਨੂੰ ਨੂੰ ਕਾਬੂ ਕਰ ਲਿਆ।  ਪੁੱਛਗਿਛ ਦੌਰਾਨ ਉਕਤ ਦੋਨਾਂ ਮੁਲਜ਼ਮਾਂ ਨੇ ਪਜੈਰੋ ਗੱਡੀ ਖੋਹਣ ਦੀ ਵਾਰਦਾਤ ਨੂੰ ਕਬੂਲਿਆ। ਪੁੱਛਗਿੱਛ ਦੌਰਾਨ ਅਸ਼ੋਕ ਕੁਮਾਰ ਜੁਗਨੂੰ ਨੇ ਮੰਨਿਆ ਕਿ ਪਜੈਰੋ ਗੱਡੀ ਉਹ ਡੱਬਵਾਲੀ ਇਲਾਕੇ ਵਿਚ ਲਾ ਕੇ ਵਾਪਸ ਅੰਮ੍ਰਿਤਸਰ ਆ ਗਏ ਤੇ ਸੁਖਜਿੰਦਰ ਸਿੰਘ ਬਿੱਲਾ ਤੇ ਸੁਖਦੇਵ ਸੁੱਖਾ, ਜੋ ਉਥੇ ਹੀ ਰਹਿ ਗਏ, ਜਿਨ੍ਹਾਂ ਨੂੰ ਪਜੈਰੋ ਗੱਡੀ ਦੀ ਚਾਬੀ ਦੇ ਕੇ ਕਿਹਾ ਗਿਆ ਕਿ ਉਹ ਜਿਹੜਾ ਵਿਅਕਤੀ ਭੇਜਣਗੇ ਚਾਬੀ ਉਸਨੂੰ ਦੇ ਦੇਣ। ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਪੁਲਸ ਨੇ ਡੱਬਵਾਲੀ ਇਲਾਕੇ ਵਿਚ ਖੜ੍ਹੀ ਕੀਤੀ ਇਹ ਪਜੈਰੋ ਗੱਡੀ ਬਰਾਮਦ ਕਰ ਲਈ।  ਮੁਲਜ਼ਮ ਅਸ਼ੋਕ ਕੁਮਾਰ ਜੁਗਨੂੰ, ਸਿਮਰਨਜੀਤ ਸਿੰਘ, ਪਪਿੰਦਰ ਸਿੰਘ ਨੂੰ ਦਰਜ ਮਾਮਲੇ ਵਿਚ ਗ੍ਰਿਫਤਾਰ ਕਰਕੇ ਵਾਰਦਾਤ ਮੌਕੇ ਵਰਤੇ ਦੋ ਪਿਸਤੌਲਾਂ ਵਿਚੋਂ ਪੁਲਸ ਨੇ ਇਕ ਪਿਸਤੌਲ ਦੇਸੀ ਮੁਲਜ਼ਮ ਪਪਿੰਦਰ ਸਿੰਘ ਕੋਲੋਂ ਬਰਾਮਦ ਕਰ ਲਿਆ। ਪੁਲਸ ਨੇ ਦੌਰਾਨ-ਏ-ਤਫਤੀਸ਼ ਜੁਰਮ ਦੀਆਂ ਧਾਰਾਵਾਂ ਵਿਚ ਵਾਧਾ ਕਰਦਿਆਂ ਫਰਾਰ ਮੁਲਜ਼ਮ ਸੁਖਜਿੰਦਰ ਸਿੰਘ ਬਿੱਲਾ, ਜੋ ਪੁਲਸ ਨੂੰ ਪਹਿਲਾਂ ਵੀ 6-7 ਮਾਮਲਿਆਂ ਵਿਚ ਲੋੜੀਂਦਾ ਹੈ ਤੇ ਸੁਖਦੇਵ ਸਿੰਘ ਸੁੱਖਾ ਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ ਟੀਮਾਂ ਰਵਾਨਾ ਕੀਤੀਆਂ ਗਈਆਂ ਹਨ।

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful