Home » home slider » ਕੈਪਟਨ ਤੇ ਬਾਜਵਾ ਦੀ ਨਰਾਜ਼ਗੀ ਝਲਕੀ ਚੌਧਰੀ ਜਗਜੀਤ ਸਿੰਘ ਦੇ ਸ਼ਰਧਾਂਜਲੀ ਸਮਾਗਮ ‘ਤੇ

ਕੈਪਟਨ ਤੇ ਬਾਜਵਾ ਦੀ ਨਰਾਜ਼ਗੀ ਝਲਕੀ ਚੌਧਰੀ ਜਗਜੀਤ ਸਿੰਘ ਦੇ ਸ਼ਰਧਾਂਜਲੀ ਸਮਾਗਮ ‘ਤੇ

punjabcongress-wਜਲੰਧਰ : ਰਾਜਨੀਤਕ ਕੜਵਾਹਟ ਇਸ ਹੱਦ ਤੱਕ ਹੁੰਦੀ ਹੈ ਕਿ ਦੁਖ ਦੇ ਸਮੇਂ ਵੀ ਨਹੀਂ ਮਿਟਦੀ। ਕੁਝ ਇਹੋ ਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਸਾਬਕਾ ਮੰਤਰੀ ਜਗਜੀਤ ਸਿੰਘ ਚੌਧਰੀ ਦੇ ਸ਼ਰਧਾਂਜਲੀ ਸਮਾਗਮ ‘ਤੇ। ਇਥੇ ਮਰਹੂਮ ਜਗਜੀਤ ਸਿੰਘ ਚੌਧਰੀ ਦੇ ਛੋਟੇ ਭਰਾ ਸੰਤੋਖ ਸਿੰਘ ਚੌਧਰੀ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਇਕੱਠਿਆਂ ਬਿਠਾਇਆ ਪਰ ਦੋਹਾਂ ਨੇ ਨਜ਼ਰਾਂ ਤੱਕ ਨਹੀਂ ਮਿਲਾਈਆਂ। ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਿਆ ਹੈ ਕਿ ਦੋਵੇਂ ਨੇਤਾ ਕਿਸੇ ਪ੍ਰੋਗਰਾਮ ‘ਚ ਇਕੱਠੇ ਹੋਏ ਹੋਣ।
ਜ਼ਿਕਰਯੋਗ ਹੈ ਕਿ ਦੋਵੇਂ ਨੇਤਾ ਕਾਫੀ ਦੂਰ-ਦੂਰ ਬੈਠੇ ਸਨ ਪਰ ਚੌਧਰੀ ਸੰਤੋਖ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬਿਠਾਇਆ। ਸਿਰਫ ਰਸਮੀ ਤੌਰ ‘ਤੇ ਦੋਹਾਂ ਨੇ ਇਕ-ਦੂਜੇ ਨੂੰ ਬੁਲਾਇਆ। ਉਸ ਪਿੱਛੋਂ ਲੱਗਭਗ ਡੇਢ ਘੰਟਾ ਉਹ ਦੋਵੇਂ ਉਥੇ ਬੈਠੇ ਰਹੇ ਪਰ ਦੋਹਾਂ ਨੇ ਨਜ਼ਰ ਤੱਕ ਨਹੀਂ ਮਿਲਾਈ।

 

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful