Home » Punjab » Amritsar » ਮਾਲ ਰੋਡ ‘ਤੇ ਕੋਠੀ ‘ਚ ਕਤਲ

ਮਾਲ ਰੋਡ ‘ਤੇ ਕੋਠੀ ‘ਚ ਕਤਲ

2015_7image_07_32_09267000030_asr_2_malhotra-llਅੰਮ੍ਰਿਤਸਰ, 31 ਜੁਲਾਈ – ਸਥਾਨਕ ਮਾਲ ਰੋਡ ਸਥਿਤ 29 ਮਾਲ ਰੋਡ ਕੋਠੀ ਵਿਚ ਵਿਅਕਤੀ ਦੀ ਕਤਲ ਕੀਤੀ ਲਾਸ਼ ਬਰਾਮਦ ਹੋਈ ਹੈ। ਲਾਸ਼ ਕਰੀਬ 5-6 ਦਿਨ ਪਹਿਲਾਂ ਦੀ ਕਤਲ ਕੀਤੀ ਲੱਗਦੀ ਹੈ , ਜਿਸ ਉਪਰ ਕੀੜੇ ਚੱਲ ਰਹੇ ਸਨ ਤੇ ਬਦਬੂ ਫੈਲ ਜਾਣ ‘ਤੇ ਨੇੜਲੇ ਗੁਆਂਢੀਆਂ ਵੱਲੋਂ ਪੁਲਸ ਨੂੰ ਇਤਲਾਹ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਸੀ. ਪੀ. ਨਾਰਥ ਕੰਵਲਦੀਪ ਕੌਰ, ਥਾਣਾ ਸਿਵਲ ਲਾਈਨ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ।  ਜਾਣਕਾਰੀ ਮੁਤਾਬਕ ਮ੍ਰਿਤਕ ਰਾਜ ਕਪੂਰ ਪੁੱਤਰ ਓਮ ਪ੍ਰਕਾਸ਼ ਕਪੂਰ  (58) ਜੋ ਸ਼ੇਅਰ ਮਾਰਕੀਟ ਤੋਂ ਇਲਾਵਾ ਪ੍ਰਾਪਰਟੀ ਡੀਲਰ ਦਾ ਵੀ ਕੰਮ ਕਰਦਾ ਸੀ ਦੀ ਆਪਣੀ ਪਤਨੀ ਦੇ ਨਾਲ ਪਿਛਲੇ 8-10 ਸਾਲਾਂ ਤੋਂ ਤਕਰਾਰ ਚਲ ਰਹੀ ਸੀ ਤੇ ਉਹ ਇਸ ਕੋਠੀ ਵਿਚ ਇਕੱਲਾ ਹੀ ਰਹਿੰਦਾ ਸੀ, ਜਿਸਦੀ ਵੱਡੀ ਲੜਕੀ ਵਿਆਹੀ ਸੀ ਤੇ ਛੋਟੀ ਲੜਕੀ ਤੇ ਇਕ ਲੜਕਾ ਆਪਣੀ ਮਾਂ ਨਾਲ ‘118 ਪੁੱਡਾ ਕਾਲੋਨੀ ਗ੍ਰੀਨ ਐਵੀਨਿਊ’ ਵਿਚ ਵੱਖਰੇ ਰਹਿੰਦੇ ਸਨ। ਮ੍ਰਿਤਕ ਰਾਜ ਕਪੂਰ ਦੇ ਬੱਚੇ ਕਦੀ-ਕਦੀ ਉਸਨੂੰ ਮਿਲ ਲੈਂਦੇ ਸਨ। ਅਖੀਰਲੀ ਵਾਰ ਪਿਛਲੇ ਐਤਵਾਰ ਉਸਦੇ ਬੱਚਿਆਂ ਵੱਲੋਂ ਆਪਣੇ ਪਿਤਾ ਨੂੰ ਮਿਲਣ ਬਾਰੇ ਖੁਲਾਸਾ ਕੀਤਾ ਗਿਆ।
ਮ੍ਰਿਤਕ ਦੇ ਲੜਕੇ ਨੇ ਪੁਲਸ ਨੂੰ ਮੁਢਲੀ ਪੁੱਛਗਿੱਛ ਵਿਚ ਦੱਸਿਆ ਕਿ ਉਹ ਪਿਛਲੇ ਹਫ਼ਤੇ ਹੀ ਆਪਣੇ ਪਿਤਾ ਨਾਲ ਕਿਸੇ ਪ੍ਰਾਪਰਟੀ ਡੀਲਰ ਕੋਲ ਜਾਇਦਾਦ ਵੇਚਣ ਸੰਬੰਧੀ ਗਏ ਸੀ ਤੇ ਨਵੀਂ ਕੋਠੀ ਖਰੀਦਣ ਦਾ ਵੀ ਵਿਚਾਰ ਚੱਲ ਰਿਹਾ ਸੀ।
ਬਦਬੂ ਫੈਲਣ ‘ਤੇ ਹੋਇਆ ਖੁਲਾਸਾ : ਅੱਜ ਸਵੇਰੇ ਨੇੜਲੇ ਗੁਆਂਢੀਆਂ ਵੱਲੋਂ ਬੁਰੀ ਤਰ੍ਹਾਂ ਬਦਬੂ ਫੈਲਣ ‘ਤੇ ਪੁਲਸ ਅਤੇ ਮ੍ਰਿਤਕ ਦੇ ਵਾਰਿਸਾਂ ਲਾਲ ਸੰਪਰਕ ਕੀਤਾ ਗਿਆ।
ਸਿਰ ‘ਚ ਸੱਟਾਂ ਦੇ ਪਾਏ ਗਏ ਜ਼ਖਮ : ਪੁਲਸ ਦੇ ਅਗਾਊਂ ਦਸਤੇ ਮੁਤਾਬਕ ਮ੍ਰਿਤਕ ਦੇ ਸਿਰ ‘ਤੇ ਸੱਟ ਦੇ ਨਿਸ਼ਾਨ ਸਨ ਤੇ ਬਾਹਾਂ ਉਪਰ ਵੀ ਲਾਲਗੀ ਦੇ ਨਿਸ਼ਾਨ ਨਜ਼ਰ ਆ ਰਹੇ ਸਨ, ਜਿਸਦੀ ਕਤਲ ਕੀਤੀ ਗਈ ਲਾਸ਼ ਨੂੰ ਗੱਦੇ ਹੇਠਾਂ ਲੁਕਾਇਆ ਗਿਆ ਸੀ, ਜਿਸਦੀ ਸਿਰਫ ਕੂਹਣੀ ਹੀ ਬਾਹਰ ਨਜ਼ਰ ਆ ਰਹੀ ਸੀ।
ਗੇਟ ਅੰਦਰੋਂ ਬੰਦ ਪਰ 6 ਦਿਨ ਦੀਆਂ ਅਖਬਾਰਾਂ ਪਈਆਂ ਸਨ : ਨੇੜਲੇ ਗੁਆਂਢੀਆਂ ਮੁਤਾਬਕ ਕੁਝ ਦਿਨਾਂ ਤੋਂ ਗੇਟ ਅੰਦਰੋਂ ਬੰਦ ਸੀ ਪਰ ਹਰ ਰੋਜ਼ ਦੀਆਂ ਅਖਬਾਰਾਂ ਉਸੇ ਤਰ੍ਹਾਂ ਹੀ ਵਿਹੜੇ ਵਿਚ ਪਈਆਂ ਸਨ, ਜਿਸਨੂੰ ਵੇਖ ਕੇ ਸ਼ੱਕ ਦੇ ਚਲਦਿਆਂ ਗੁਆਂਢੀਆਂ ਵੱਲੋਂ ਰਾਜ ਕਪੂਰ ਦੇ ਵਾਰਿਸਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਮ੍ਰਿਤਕ ਰਾਜ ਕਪੂਰ ਦੀ ਆਪਣੀ ਪਤਨੀ ਸੀਮਾ ਕਪੂਰ ਨਾਲ ਅਣਬਣ ਚਲ ਰਹੀ ਸੀ ਤੇ ਉਸਦਾ ਆਪਣੇ ਭੈਣ-ਭਰਾਵਾਂ ਨਾਲ ਵੀ ਕਈ ਸਾਲਾਂ ਤੋਂ ਬੋਲਚਾਲ ਬੰਦ ਸੀ, ਜਿਸ ਕਾਰਨ ਨੇੜਲੇ ਗੁਆਂਢੀਆਂ ਨੂੰ ਉਸਦੇ ਵਾਰਸਾਂ ਨਾਲ ਸੰਪਰਕ ਕਰਨ ਵਿਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।  ਮ੍ਰਿਤਕ ਦੇ ਭਰਾ ਸ਼ਾਮ ਕਪੂਰ ਨੇ ਦੱਸਿਆ ਕਿ 2001 ਵਿਚ ਉਨ੍ਹਾਂ ਵੱਲੋਂ ਆਪਣਾ ਕਾਰੋਬਾਰ ਅਲੱਗ ਕਰਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਦਾ ਆਪਸ ਵਿਚ ਬੋਲਚਾਲ ਨਹੀਂ ਰਿਹਾ ਸੀ।
ਪੁਲਸ ਵੱਲੋਂ ਜਾਂਚ ਸ਼ੁਰੂ : ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦਿਆਂ ਅੰਨ੍ਹੇ ਕਤਲ ਦਾ ਮਾਮਲਾ ਦਰਜ ਕਰਕੇ ਹਰੇਕ ਪਹਿਲੂ ਤੋਂ ਡੂੰਘਾਈ ਨਾਲ ਛਾਣਬੀਣ ਸ਼ੁਰੂ ਕਰ ਦਿਤੀ ਹੈ। ਏ. ਸੀ. ਪੀ. ਨਾਰਥ ਕੰਵਲਦੀਪ ਕੌਰ ਤੇ ਥਾਣਾ ਸਿਵਲ ਲਾਈਨ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ  ਕਈ ਅਹਿਮ ਸੁਰਾਗ ਪੁਲਸ ਦੇ ਹੱਥ ਲੱਗੇ ਹਨ ਤੇ ਮੁਕੰਮਲ ਜਾਂਚ ਪੜਤਾਲ ਮਗਰੋਂ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਬੇਨਕਾਬ ਕਰਦਿਆਂ ਅਸਲ ਕਾਤਲ ਦੇ ਕਾਲਰ ਨੂੰ ਹੱਥ ਪਾਇਆ ਜਾਵੇਗਾ।

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful