Home » Punjab » Patiala » ਡੰਡੇ ਦੇ ਜ਼ੋਰ ‘ਤੇ ਕਰਵਾਇਆ ਪੀ. ਡਬਲਯੂ. ਡੀ. ਦਾ ਰੈਸਟ ਹਾਊਸ ਖਾਲੀ

ਡੰਡੇ ਦੇ ਜ਼ੋਰ ‘ਤੇ ਕਰਵਾਇਆ ਪੀ. ਡਬਲਯੂ. ਡੀ. ਦਾ ਰੈਸਟ ਹਾਊਸ ਖਾਲੀ

2015_8image_06_37_19315000031path105-ll ਪਟਿਆਲਾ,  1 ਅਗਸਤ – ਭੁਪਿੰਦਰਾ ਰੋਡ ‘ਤੇ ਸਥਿਤ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਨੂੰ ਕੁਝ ਦਿਨਾਂ ‘ਚ ਹੀ ਪੁੱਡਾ ਵੱਲੋਂ ਢਹਿ ਢੇਰੀ ਕਰ ਦਿੱਤਾ ਜਾਵੇਗਾ, ਪੁੱਡਾ ਨੇ ਡੰਡੇ ਦੇ ਜ਼ੋਰ ਨਾਲ ਅੱਜ ਪੀ. ਡਬਲਯੂ. ਡੀ. ਦਾ ਬਹੁ ਕਰੋੜੀ ਰੈਸਟ ਹਾਊਸ ਖਾਲੀ ਕਰਵਾ ਲਿਆ ਹੈ ਤੇ ਇਹ ਕਾਰਵਾਈ ਚੰਦ ਘੰਟੀਆਂ ਵਿਚ ਹੀ ਹੋਈ ਹੈ।  ਪੁੱਡਾ ਨੇ ਬਿਨੰ ਦੇਰੀ ਕੀਤੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਨੂੰ ਤੁਰੰਤ ਖਾਲੀ ਕਰਵਾ ਲਿਆ ਹੈ। ਪੁਰਾਤਨ ਇਮਾਰਤ ਤੇ ਸ਼ਾਹੀ ਦਿੱਖ ਵਾਲਾ ਪੀ. ਡਬਲਯੂ. ਡੀ. ਵਿਭਾਗ ਦਾ 3.82 ਏਕੜ ਵਿਚ ਫੈਲਿਆ ਹੋਇਆ ਹੈ ਤੇ ਇਹ ਥਾਂ ਕਰੋੜਾਂ ਰੁਪਏ ਦੀ ਹੈ।
ਲੋਕ ਨਿਰਮਾਣ ਵਿਭਾਗ ਵਲੋਂ ਹੁਣ ਕਰੀਬ ਡੇਢ ਏਕੜ ‘ਚ ਬਣੀ ਇਕ ਸਰਕਾਰੀ ਕੋਠੀ ਦੀ ਥਾਂ ਵਿਚ ਬਣਾਏ ਗਏ ਨਵੇਂ ਰੈਸਟ ਹਾਊਸ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਰੁਕਿਆ ਪਿਆ ਸੀ, ਜਿਸ ਨੂੰ ਪੂਰੀ ਤੇਜ਼ੀ ਨਾਲ ਕੁਝ ਹੀ ਸਮੇਂ ਵਿਚ ਲਗਭਗ ਮੁਕੰਮਲ ਕਰ ਲਿਆ ਗਿਆ ਹੈ ਤਾਂ ਜੋ ਰੈਸਟ ਹਾਊਸ ਦਾ ਸਾਮਾਨ ਤਬਦੀਲ ਕੀਤਾ ਜਾ ਸਕੇ।
ਇਸ ਸਬੰਧੀ ਪੁੱਡਾ ਦੇ ਮੰਡਲ ਇੰਜੀਨੀਅਰ ਸਿਵਲ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਲੋਕ ਨਿਰਮਾਣ ਵਿਭਾਗ ਦੇ ਭੁਪਿੰਦਰਾ ਰੋਡ ‘ਤੇ ਸਥਿਤ 3.82 ਏਕੜ ਵਿਚ ਬਣੇ ਵਿਸ਼ਰਾਮ ਘਰ ਦੀ ਜ਼ਮੀਨ ਪੁੱਡਾ ਨੂੰ ਤਬਦੀਲ ਹੋ ਚੁੱਕੀ ਹੈ ਤੇ ਹੁਣ ਪੁੱਡਾ ਇਸ ਜ਼ਮੀਨ ਨੂੰ ਕਮਰਸ਼ੀਅਲ ਜਗ੍ਹਾ ਵਜੋਂ ਵੇਚੇਗੀ।  ਹੈਰੀਟੇਜ ਇਮਾਰਤ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ 1950 ਤੋਂ ਪਹਿਲਾਂ ਦੀਆਂ ਬਣੀਆਂ ਇਮਾਰਤਾਂ ਨੂੰ ਤੋੜਨ ਲਈ ਸਾਨੂੰ ਪੁਰਾਤੱਤਵ ਵਿਭਾਗ ਕੋਲੋਂ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ, ਫਿਲਹਾਲ ਅਸੀਂ ਲੋਕ ਨਿਰਮਾਣ ਵਿਭਾਗ ਨੂੰ ਚਿੱਠੀ ਭੇਜੀ ਹੈ ਕਿ ਸਾਨੂੰ ਦੱਸਿਆ ਜਾਵੇ ਕਿ ਇਹ ਇਮਾਰਤ ਕਿਹੜੇ ਸਾਲ ਵਿਚ ਬਣਾਈ ਗਈ ਸੀ। ਜੇਕਰ ਇਹ ਇਮਾਰਤ ਸੰਨ 1950 ਤੋਂ ਬਾਅਦ ਦੀ ਬਣੀ ਹੋਈ ਤਾਂ ਅਸੀਂ ਆਪਣੇ ਪੱਧਰ ‘ਤੇ ਤੋੜ ਸਕਦੇ ਹਾਂ ਤੇ ਜੇਕਰ 1950 ਤੋਂ ਪਹਿਲਾਂ ਦੀ ਬਣੀ ਹੋਈ ਤਾਂ ਅਸੀਂ ਪੁਰਾਤੱਤਵ ਵਿਭਾਗ ਕੋਲੋਂ ਮਨਜ਼ੂਰੀ ਲੈ ਕੇ ਇਸ ਇਮਾਰਤ ਨੂੰ ਤੋੜਾਂਗੇ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਭਵਨ ਤੇ ਮਾਰਗ ਪ੍ਰਾਂਤਕ ਮੰਡਲ ਨੰਬਰ ਇਕ ਦੇ ਕਾਰਜਕਾਰੀ ਇੰਜੀਨੀਅਰ ਦੀਪਕ ਗੋਇਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਰੈਸਟ ਹਾਊਸ ਦੀ ਇਮਾਰਤ ਦਾ ਕਬਜ਼ਾ ਪੁੱਡਾ ਨੂੰ ਦੇਣ ਲਈ ਤਿਆਰ ਹਾਂ। ਪੁਰਾਣੇ ਰੈਸਟ ਹਾਊਸ ਦੀ ਉਸਾਰੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਅਗਿਆਨਤਾ ਪ੍ਰਗਟਾਉਂਦਿਆ ਕਿਹਾ ਕਿ ਉਨ੍ਹਾਂ ਨੂੰ ਅਜੇ ਪਤਾ ਨਹੀਂ ਕਿ ਉਕਤ ਇਮਾਰਤ ਕਿਹੜੇ ਸਾਲ ਹੋਂਦ ਵਿਚ ਆਈ ਸੀ।

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful