Home » Punjab » Amritsar » ਵੱਧ ਨਸ਼ਾ ਕਰਨ ਨਾਲ ਨੌਜਵਾਨ ਦੀ ਮੌਤ, 2 ਗ੍ਰਿਫਤਾਰ

ਵੱਧ ਨਸ਼ਾ ਕਰਨ ਨਾਲ ਨੌਜਵਾਨ ਦੀ ਮੌਤ, 2 ਗ੍ਰਿਫਤਾਰ

2015_7image_07_31_250570000download_(3)-llਅੰਮ੍ਰਿਤਸਰ, 31 ਜੁਲਾਈ – ਭੈੜੀ ਸੰਗਤ ਵਿਚ ਪਏ ਨੌਜਵਾਨ ਵੱਲੋਂ ਇਕੱਠੇ ਬੈਠ ਕੇ  ਵੱਧ ਮਾਤਰਾ ਵਿਚ ਨਸ਼ਾ ਕਰ ਲੈਣ ਨਾਲ ਉਸਦੀ ਮੌਤ ਹੋ ਗਈ। ਡਾਕਟਰੀ ਸਹਾਇਤਾ ਨਾ ਦਵਾਉਂਦਿਆਂ ਲਾਸ਼ ਲਾਵਾਰਸ ਸੁੱਟ ਕੇ ਦੌੜੇ 3 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਦਿਆਂ ਪੁਲਸ ਨੇ ਪਿਉ-ਪੁੱਤ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ।
ਥਾਣਾ ਛੇਹਰਟਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਨਿਮਲਾ ਐਵੀਨਿਊ ਛੇਹਰਟਾ ਵਾਸੀ ਹਰਬੰਸ ਲਾਲ ਨੇ ਦੱਸਿਆ ਕਿ ਉਸਦਾ 22 ਸਾਲਾ ਲੜਕਾ ਸੂਰਜ ਭੈੜੀ ਸੰਗਤ ਦਾ ਸ਼ਿਕਾਰ ਸੀ। ਉਹ 11 ਜੁਲਾਈ ਦੀ ਰਾਤ 8.30 ਵਜੇ ਕਾਰ ਲੈ ਕੇ ਆਪਣੇ ਦੋਸਤ ਦੀ ਮਾਂ ਦੀ ਖਬਰਸਾਰ ਲੈਣ ਬਾਰੇ ਕਹਿ ਕੇ ਚਲਾ ਗਿਆ ਪਰ ਘਰ ਨਹੀਂ ਪਰਤਿਆ ਤੇ ਅਗਲੇ ਦਿਨ ਉਸਦੀ ਲਾਸ਼ 21 ਕਵਾਟਰ ਛੇਹਰਟਾ ਨੇੜੇ ਮਿਲੀ।  ਜਾਂਚ ਦੌਰਾਨ ਉਸਨੂੰ ਪਤਾ ਲੱਗਾ ਕਿ ਮੁਲਜ਼ਮ ਕੁਲਦੀਪ ਸਿੰਘ, ਉਸਦੇ ਲੜਕੇ ਸੁਖਜੀਤ ਸਿੰਘ ਵਾਸੀ ਕਸੇਲ ਤੇ ਗੁਰਮੁਖ ਸਿੰਘ ਵਾਸੀ ਸੰਨ੍ਹ ਸਾਹਿਬ ਰੋਡ ਛੇਹਰਟਾ ਨੇ ਇਕੱਠੇ ਬੈਠ ਕੇ ਨਸ਼ਾ ਕੀਤਾ ਸੀ ਤੇ ਜ਼ਿਆਦਾ ਮਾਤਰਾ ਵਿਚ ਨਸ਼ਾ ਕਰਨ ਨਾਲ ਉਸਦੇ ਲੜਕੇ ਦੀ ਤਬੀਅਤ ਖਰਾਬ ਹੋ ਗਈ ਅਤੇ ਮੁਲਜ਼ਮਾਂ ਨੇ ਨਾ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਹੀ ਸੂਚਿਤ ਕੀਤਾ ਤੇ ਨਾ ਹੀ ਡਾਕਟਰੀ ਸਹਾਇਤਾ ਦਿਵਾਈ, ਜਿਸ ਨਾਲ ਉਸਦੇ ਲੜਕੇ ਦੀ ਮੌਤ ਹੋ ਗਈ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮ ਕੁਲਦੀਪ ਸਿੰਘ ਤੇ ਉਸਦੇ ਲੜਕੇ ਸੁਖਜੀਤ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ।

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful