Home » Sports » Other » ਵਰਲਡ ਹਾਕੀ ਲੀਗ ਵਿੱਚ ਆਸਟਰੇਲੀਆ ਚੈਂਪੀਅਨ

ਵਰਲਡ ਹਾਕੀ ਲੀਗ ਵਿੱਚ ਆਸਟਰੇਲੀਆ ਚੈਂਪੀਅਨ

ਕ੍ਰਿਸ ਸਿਰੇਲੋ ਦੇ ਇਕਮਾਤਰ ਗੋਲ ਦੇ ਦਮ ’ਤੇ ਵਿਸ਼ਵ ਚੈਂਪੀਅਨ ਆਸਟਰੇਲੀਆ ਨੇ ਅੈਫਆਈਅੈਚ ਵਿਸ਼ਵ ਹਾਕੀ ਲੀਗ ਸੈਮੀ ਫਾਈਨਲਜ਼ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਬੈਲਜੀਅਮ ਨੂੰ 1-0 ਗੋਲਾਂ ਨਾਲ ਹਰਾ ਕੇ ਖ਼ਿਤਾਬ ’ਤੇ ਕਬਜ਼ਾ ਕੀਤਾ। ਆਸਟਰੇਲੀਆ ਨੇ ਸੈਮੀ ਫਾਈਨਲ ਮੈਚ ਵਿੱਚ ਬ੍ਰਿਟੇਨ ਨੂੰ 3-1 ਗੋਲਾਂ ਨਾਲ ਹਰਾ ਕੇ ਖ਼ਿਤਾਬੀ ਮੁਕਾਬਲੇ ਵਿੱਚ ਦਾਖ਼ਲਾ ਹਾਸਲ ਕੀਤਾ ਸੀ। ਆਸਟਰੇਲੀਆ ਨੂੰ ਖ਼ਿਤਾਬੀ ਮੁਕਾਬਲੇ ਦੇ ਆਖਰੀ 25 ਸੈਕਿੰਡ ਵਿੱਚ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਅਤੇ ਅਖੀਰ ਕ੍ਰਿਸ ਨੇ ਬੈਲਜੀਅਮ ਦੇ ਗੋਲਚੀ ਜੇਰੇਮੀ ਨੂੰ ਝਕਾਨੀ ਦੇ ਕੇ ਗੇਂਦ ਗੋਲ ਪੋਸਟ ਅੰਦਰ ਪਹੁੰਚਾ ਦਿੱਤੀ ਅਤੇ ਆਸਟਰੇਲੀਆ ਦੀ ਝੋਲੀ ਵਿੱਚ ਖ਼ਿਤਾਬ ਪਾ ਦਿੱਤਾ। ਹਾਰ ਦੇ ਬਾਵਜੂਦ ਬੈਲਜੀਅਮ ਦੇ ਕਪਤਾਨ ਜੌਹਨ ਡੋਮੈਨ ਨੂੰ ਦੇਸ਼ ਲਈ 300ਵਾਂ ਮੈਚ ਖੇਡਣ ਲਈ ਸਰਵੋਤਮ ਖਿਡਾਰੀ ਦੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸੋਮਵਾਰ ਨੂੰ ਆਪਣਾ 19ਵਾਂ ਜਨਮ ਦਿਨ ਮਨਾਉਣ ਵਾਲੇ ਆਸਟਰੇਲੀਆ ਦੇ ਬਲੈਕ ਗੋਵਰਜ਼ ਨੂੰ ਸਰਵੋਤਮ ਯੁਵਾ ਖਿਡਾਰੀ ਚੁਣਿਆ ਗਿਆ। ਗੋਵਰਜ਼ ਟੂਰਨਾਮੈਂਟ ਦੌਰਾਨ ਸੱਤ ਗੋਲ ਦਾਗ ਕੇ ਟੌਪ ਸਕੋਰਰ ਰਿਹਾ।

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful