Home » Sports » Cricket » ਭਾਰਤੀ ਟੀਮ ਨੂੰ ਨਿਊਜ਼ੀਲੈਂਡ ਵੱਲੋਂ ਤਿੰਨ ਵਿਕਟਾਂ ਨਾਲ ਮਾਤ

ਭਾਰਤੀ ਟੀਮ ਨੂੰ ਨਿਊਜ਼ੀਲੈਂਡ ਵੱਲੋਂ ਤਿੰਨ ਵਿਕਟਾਂ ਨਾਲ ਮਾਤ

1-3-01073-PTI7_1_2015_000146B-300x202ਬੰਗਲੌਰ, 2 ਜੁਲਾਈ-ਕਪਤਾਨ ਸੂਜ਼ੀ ਬੈਟਸ (21 ਦੌਡ਼ਾਂ ’ਤੇ ਤਿੰਨ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਬਾਅਦ ਸੋਫੀ ਡਿਵਾਇਨ (33 ਦੌਡ਼ਾਂ) ਅਤੇ ਅੈਨਾ ਪੀਟਰਸਨ (ਨਾਬਾਦ 23 ਦੌਡ਼ਾਂ) ਦੀਅਾਂ ਉਪਯੋਗੀ ਪਾਰੀਅਾਂ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਭਾਰਤੀ ਮਹਿਲਾ ਟੀਮ ਨੂੰ ਦੂਜੇ ਇਕ ਰੋਜ਼ਾ ਕ੍ਰਿਕਟ ਮੈਚ ਵਿੱਚ ਬੁੱਧਵਾਰ ਨੂੰ ਇਥੇ ਤਿੰਨ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲਡ਼ੀ ਵਿੱਚ 1-1 ਨਾਲ ਬਰਾਬਰੀ ਹਾਸਲ ਕਰ ਲਈ ਹੈ। ਮਹਿਮਾਨ ਟੀਮ ਨੇ ਸ਼ਾਨਦਾਰ ਗੇਂਦਬਾਜ਼ੀ ਅਤੇ ਬਿਹਤਰੀਨ ਫੀਲਡਿੰਗ ਦੇ ਦਮ ’ਤੇ ਭਾਰਤੀ ਟੀਮ ਨੂੰ 49.3 ਓਵਰਾਂ ਵਿੱਚ 163 ਦੌਡ਼ਾਂ ’ਤੇ ਢੇਰ ਕਰ ਦਿੱਤਾ ਅਤੇ ਬਾਅਦ ਵਿੱਚ 44.2 ਓਵਰਾਂ ਵਿੱਚ ਸੱਤ ਵਿਕਟਾਂ ’ਤੇ 164 ਦੌਡ਼ਾਂ ਬਣਾ ਕੇ ਜਿੱਤ ਹਾਸਲ ਕੀਤੀ।
ਨਿਊਜ਼ੀਲੈਂਡ ਵੱਲੋਂ ਓਪਨਰ ਰੈਚੇਲ ਪ੍ਰੀਸਟ ਨੇ 28 ਗੇਂਦਾਂ ਵਿੱਚ ਪੰਜ ਚੌਕਿਅਾਂ ਦੀ ਮਦਦ ਨਾਲ 21 ਦੌਡ਼ਾਂ, ਸੋਫੀ ਨੇ 33 ਦੌਡ਼ਾਂ, ਕੈਟੀ ਪਾਰਕਿੰਸ ਨੇ 30 ਦੌਡ਼ਾਂ, ਅੈਲ. ਕਾਸਪੈਰਿਕ ਨੇ ਨਾਬਾਦ 17 ਦੌਡ਼ਾਂ ਅਤੇ ਅੈਨਾ ਪੀਟਰਸਨ ਨੇ 22 ਗੇਂਦਾਂ ਵਿੱਚ ਤਿੰਨ ਚੌਕਿਅਾਂ ਤੇ ਇਕ ਛੱਕੇ ਨਾਲ ਨਾਬਾਦ 33 ਦੌਡ਼ਾਂ ਬਣਾਈਅਾਂ। ਮਹਿਮਾਨ ਟੀਮ ਨੇ ਸੱਤ ਵਿਕਟਾਂ 132 ਦੌਡ਼ਾਂ ਤਕ ਗੁਆ ਦਿੱਤੀਅਾਂ ਸਨ ਪਰ ਕਾਸਪੈਰਿਕ ਅਤੇ ਪੀਟਰਸਨ ਨੇ ਅੱਠਵੀਂ ਵਿਕਟ ਲਈ 32 ਦੌਡ਼ਾਂ ਦੀ ਜੇਤੂ ਸਾਂਝੇਦਾਰੀ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਭਾਰਤ ਵੱਲੋਂ ਝੂਲਨ ਗੋਸਵਾਮੀ ਨੇ 14 ਦੌਡ਼ਾਂ ਦੇ ਕੇ ਦੋ ਵਿਕਟਾਂ, ਏਕਤਾ ਬਿਸ਼ਟ ਨੇ 31 ਦੌਡ਼ਾਂ ’ਤੇ ਦੋ ਵਿਕਟਾਂ ਅਤੇ ਰਾਜੇਸ਼ਵਰੀ ਨੇ 33 ਦੌਡ਼ਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਅਾਂ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ ਪਹਿਲਾ ਝਟਕਾ 11.1 ਓਵਰ ਵਿੱਚ 33 ਦੌਡ਼ਾਂ ’ਤੇ ਲੱਗਾ ਜਦੋਂ ਓਪਨਰ ਸਮ੍ਰਿਤੀ ਮੰਧਾਨਾ 12 ਦੌਡ਼ਾਂ ਬਣਾ ਕੇ ਆਊਟ ਹੋ ਗਈ। ਕਪਤਾਨ ਮਿਤਾਲੀ ਰਾਜ ਮਹਿਜ਼ 13 ਦੌਡ਼ਾਂ ਬਣਾ ਕੇ ਮੈਦਾਨ ਤੋਂ ਬਾਹਰ ਹੋ ਗਈ। ਹਰਮਨਪ੍ਰੀਤ ਕੌਰ ਨੇ ਕੁੱਝ ਬਿਹਤਰੀਨ ਸ਼ਾਟ ਲਗਾਏ ਅਤੇ ਅੈਮਡੀ ਤਿਰੂਸ਼ਕਾਮਿਨੀ (61 ਦੌਡ਼ਾਂ) ਨਾਲ ਮਿਲ ਕੇ ਕੁਝ ਸਮਾਂ ਭਾਰਤੀ ਪਾਰੀ ਨੂੰ ਸੰਭਾਲਿਆ। ਹਰਮਨਪ੍ਰੀਤ ਨੇ 50 ਗੇਂਦਾਂ ਵਿੱਚ ਪੰਜ ਚੌਕਿਅਾਂ ਦੀ ਮਦਦ ਨਾਲ 31 ਦੌਡ਼ਾਂ ਬਣਾਈਅਾਂ। ਉਹ ਅੱਠਵੀਂ ਵਿਕਟ ਦੇ ਰੂਪ ਵਿੱਚ ਆਊਟ ਹੋਈ। ਏਕਤਾ ਬਿਸ਼ਟ 18 ਗੇਂਦਾਂ ਵਿੱਚ ਦੋ ਚੌਕਿਅਾਂ ਦੀ ਮਦਦ ਨਾਲ 18 ਦੌਡ਼ਾਂ ਬਣਾ ਕੇ ਨਾਬਾਦ ਰਹੀ। ਸ਼ਿਖਾ ਪਾਂਡੇ ਨੇ ਦੋ ਦੌਡ਼ਾਂ, ਝੂਲਨ ਗੋਸਵਾਮੀ ਨੇ ਇਕ, ਸਨੇਹ ਰਾਣਾ ਨੇ ਦੋ, ਆਰ ਕਲਪਨਾ ਨੇ ਇਕ ਅਤੇ ਰਾਜੇਸ਼ਵਰੀ ਨੇ ਇਕ ਦੌਡ਼ ਬਣਾਈ। ਨਿਊਜ਼ੀਲੈਂਡ ਵੱਲੋਂ ਕਾਸਪੈਰਿਕ ਨੇ ਦੋ ਵਿਕਟਾਂ, ਡਿਵਾਇਨ ਤੇ ਮੋਰਨ ਨੀਲਸਨ ਨੇ ਇਕ ਇਕ ਵਿਕਟ ਹਾਸਲ ਕੀਤੀ।

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful