ਜੋ ਲੋਕ ਦਫਤਰ ਵਿਚ ਲਗਾਤਾਰ ਬੈਠ ਕੇ ਕੰਮ ਕਰਦੇ ਹਨ ਉਨ੍ਹਾਂ ਨੂੰ ਕੰਮ ਕਰਨ ਦੇ ਘੰਟਿਆਂ ਦੌਰਾਨ ਰੋਜ਼ਾਨਾ ਘੱਟ ਤੋਂ ਘੱਟ ਦੋ ਘੰਟੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣਾ ਚਾਹੀਦਾ ਹੈ ਅਤੇ ਹੌਲੀ-ਹੌਲੀ ਇਹ ਮਿਆਦ ਚਾਰ ਘੰਟੇ ਤੱਕ ਵਧਾਉਣੀ ਚਾਹੀਦੀ ਹੈ।
ਇਹ ਦਿਸ਼ਾ-ਨਿਰਦੇਸ਼ ਦਫਤਰ ਵਿਚ ਵੱਧ ਦੇਰ ਤੱਕ ਬੈਠ ਕੇ ਕੰਮ ਕਰਨ ਵਾਲੀ ਇਕ ਬ੍ਰਿਟਿਸ਼ ਗਾਈਡੈਂਸ ਵਿਚ ਸਾਹਮਣੇ ਆਏ ਹਨ। ਇਹ ਦਿਸ਼ਾ-ਨਿਰਦੇਸ਼ ਅਡਜਸਟ ਕੀਤੇ ਜਾ ਸਕਣ ਵਾਲੇ ਸਿਟ-ਸਟੈਂਡ ਡੈਸਕਸ ਦੇ ਇਸਤੇਮਾਲ ਦੀ ਵੱਧ ਦੇਰ ਤੱਕ ਖੜ੍ਹਾ ਰਹਿਣ ਤੋਂ ਬਚਣ ਦੀ ਅਤੇ ਮੁਦਰਾ ਬਦਲਣ ਦੀ ਸਲਾਹ ਦਿੰਦੇ ਹਨ ਤਾਂ ਕਿ ਮਾਸਪੇਸ਼ੀਆਂ ਅਤੇ ਹੱਡੀਆਂ ਵਿਚ ਦਰਦ ਜਾਂ ਥਕਾਵਟ ਪੈਦਾ ਨਾ ਹੋਵੇ। ਆਓ ਜਾਣਦੇ ਹਾਂ ਦੇਰ ਤੱਕ ਬੈਠਣ ਦਾ ਵੱਖ-ਵੱਖ ਅੰਗਾਂ ਨੂੰ ਕੀ ਨੁਕਸਾਨ ਪਹੁੰਚਦਾ ਹੈ।
ਸਿਰ : ਲੰਮੇ ਸਮੇਂ ਤੱਕ ਬੈਠੇ ਰਹਿਣ ਨਾਲ ਖੂਨ ਥੱਕੇ ਬਣ ਸਕਦੇ ਹਨ ਜੋ ਦਿਮਾਗ ਤੱਕ ਪਹੁੰਚ ਕੇ ਸਟ੍ਰੋਕ ਦਾ ਕਾਰਨ ਬਣ ਸਕਦੇ ਹਨ।
ਫੇਫੜੇ : ਜੇ ਤੁਸੀਂ ਦਿਨ ਦਾ ਸਮਾਂ ਵੱਧ ਬੈਠ ਕੇ ਬਿਤਾਉਂਦੇ ਹੋ ਤਾਂ ਤੁਹਾਡੇ ਵਿਚ ਪਲਮੋਨਰੀ ਐਮਬੋਲਿਜ਼ਮ (ਫੇਫੜੇ ਦੀ ਮੁਖ ਧਮਣੀ ਵਿਚ ਬਲਾਕੇਜ) ਅਤੇ ਖੂਨ ਦੇ ਥੱਕੇ ਪੈਦਾ ਹੋਣ ਦਾ ਖਤਰਾ ਦੁੱਗਣਾ ਹੁੰਦਾ ਹੈ।
ਹਾਈ ਬਲੱਡ ਪ੍ਰੈਸ਼ਰ : ਸਰੀਰਕ ਸਰਗਰਮੀ ਦੀ ਘਾਟ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਹਾਈਪਰਟੈਂਸ਼ਨ ਹੋ ਸਕਦੀ ਹੈ।
ਪੇਟ : ਵੱਧ ਦੇਰ ਤੱਕ ਬੈਠਣ ਨਾਲ ਮੋਟਾਪਾ ਅਤੇ ਕੋਲੋਨ ਕੈਂਸਰ ਪੈਦਾ ਹੁੰਦਾ ਹੈ। ਮਾਸਪੇਸ਼ੀਆਂ ਦੀਆਂ ਖੂਨ ਦੀਆਂ ਨਾੜੀਆਂ ਵਿਚ ਮੌਜੂਦ ਐਨਜਾਈਮਸ ਚਰਬੀ ਦੇ ਘੱਟ ਹੋਣ ਨੂੰ ਬੰਦ ਕਰਨ ਲਈ ਜ਼ਿੰਮੇਵਾਰ ਹਨ, ਜਿਸ ਨਾਲ ਸਰੀਰ ਦੇ ਮੈਟਾਬੋਲਿਜ਼ਮ ਸੰਬੰਧੀ ਊਰਜਾ ਦੇ ਢੰਗ ਵਿਚ ਰੁਕਾਵਟ ਪੈਦਾ ਹੁੰਦੀ ਹੈ।
ਪੈਰ : ਪੈਰਾਂ ਦੇ ਸੁੰਨ ਹੋਣ ਦਾ ਕਾਰਨ ਘਟੀਆ ਖੂਨ ਦਾ ਪ੍ਰਵਾਹ ਹੋ ਸਕਦਾ ਹੈ। ਇਸੇ ਕਾਰਨ ਨਾੜੀਆਂ ਨੂੰ ਨੁਕਸਾਨ ਪਹੁੰਚਦਾ ਹੈ ਜਾਂ ਲੰਮੇ ਸਮੇਂ ਤੱਕ ਬੈਠੇ ਰਹਿਣ ਨਾਲ ਨਾੜੀਆਂ ‘ਤੇ ਦਬਾਅ ਪੈਂਦਾ ਹੈ।
ਗਰਦਨ : ਦਿਨ ਭਰ ਦੌਰਾਨ ਲੱਤਾਂ ਵਿਚ ਇਕੱਠਾ ਹੋਇਆ ਤਰਲ ਗਰਦਨ ਤੱਕ ਚਲਾ ਜਾਂਦਾ ਹੈ, ਜਿਸਦੇ ਚਲਦੇ ਸਲੀਪ ਐਪਨੀਆ (ਨੀਂਦ ਵਿਚ ਸਾਹ ਦਾ ਰੁਕਣਾ) ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਗਰਦਨ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਦਰਦ ਹੁੰਦਾ ਹੈ।
ਦਿਲ : ਜੋ ਲੋਕ ਲੋੜ ਤੋਂ ਵੱਧ ਰੁੱਝੇ ਰਹਿੰਦੇ ਹਨ, ਉਨ੍ਹਾਂ ਵਿਚ ਸ਼ੂਗਰ ਅਤੇ ਦਿਲ ਸਬੰਧੀ ਰੋਗ ਪੈਦਾ ਹੋਣ ਦਾ ਖਤਰਾ ਵੱਧ ਰਹਿੰਦਾ ਹੈ, ਉਨ੍ਹਾਂ ਲੋਕਾਂ ਦੇ ਮੁਕਾਬਲੇ ਜੋ ਚਲਦੇ-ਫਿਰਦੇ ਰਹਿੰਦੇ ਹਨ।
ਪਿੱਠ : ਲੰਮੇ ਸਮੇਂ ਤੱਕ ਬੈਠੇ ਰਹਿਣ ਨਾਲ ਰੀੜ੍ਹ ਦੀ ਹੱਡੀ ‘ਤੇ ਵੱਧ ਦਬਾਅ ਪੈਂਦਾ ਹੈ। ਅੱਗੇ ਚਲ ਕੇ ਰੀੜ੍ਹ ਦੇ ਮਣਕੇ ਸੁੰਗੜ ਜਾਂਦੇ ਹਨ, ਕਿਉਂਕ ਦਬਾਅ ਕਾਰਨ ਮਾਸਪੇਸ਼ੀਆਂ ਕਠੋਰ ਹੋ ਜਾਂਦੀਆਂ ਹਨ ਅਤੇ ਅਜਿਹੇ ਵਿਚ ਇਕਦਮ ਉੱਠਣਾ ਸੱਟ ਦਾ ਕਾਰਨ ਬਣ ਸਕਦਾ ਹੈ।
See News Nazar Sab Pe