Home » Health » Health Tips » ਲੂ ਲੱਗ ਜਾਣ ’ਤੇ…

ਲੂ ਲੱਗ ਜਾਣ ’ਤੇ…

SA21-STAND_GP04AH27_930528fਗਰਮੀਦੇ ਮੌਸਮ ਵਿੱਚਗਰਮ ਹਵਾਵਾਂ ਚੱਲਦੀਆਂ ਹਨ ਜਿਸਨੂੰ ‘ਲੂ ਚੱਲਣਾ’ ਆਖਦੇ ਹਨ। ਸਾਡੇ ਦੇਸ਼ ਦੇ ਉੱਤਰੀ-ਪੂਰਬੀ ਭਾਗ ਵਿੱਚ ਇਸ ਦਾ ਵਧੇਰੇ ਪ੍ਰਭਾਵ ਰਹਿੰਦਾ ਹੈ ਜਿਸ ਕਾਰਨ ਹਰ ਸਾਲ ਅਨੇਕਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸ ਲਈ ਚੰਗਾ ਤਾਂ ਇਹੀ ਹੈ ਕਿ ਅਸੀਂ ਲੂ ਤੋਂ ਬਚ ਕੇ ਰਹੀਏ ਪਰ ਜੇ ਲੂ ਦੀ ਲਪੇਟ ਵਿੱਚ ਆ ਜਾਵੋ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਤੁਰੰਤ ਕੁਝ ਯੋਗ ਉਪਾਅ ਕਰ ਕੇ ਇਸ ਤੋਂ ਬਚਾਅ ਦੇ ਯਤਨ ਕਰਨੇ ਚਾਹੀਦੇ ਹਨ।

ਕੀ ਹੈ ਲੂ ਲੱਗਣਾ?
ਲੂ ਲੱਗਣ ਦਾ ਕਾਰਨ ਹੈ ਸੂਰਜ ਦੀ ਧੁੱਪ ਅਤੇ ਤੇਜ਼ ਗਰਮ ਹਵਾ ਦਾ ਸਰੀਰ ’ਤੇ ਜ਼ੋਰਦਾਰ ਪ੍ਰਭਾਵ ਪੈਣਾ। ਇਹ ਰੋਗ ਅਚਾਨਕ ਹੁੰਦਾ ਹੈ ਅਤੇ ਚੰਗਾ ਭਲਾ ਵਿਅਕਤੀ ਅਚਾਨਕ ਬੀਮਾਰ ਹੋ ਜਾਂਦਾ ਹੈ। ਸੂਰਜ ਦੀਆਂ ਕਿਰਨਾਂ ਦੇ ਤਿੱਖੇ ਘਾਤ ਨਾਲ ਸਰੀਰ ਦੀ ਤਰਲਤਾ ਅਤੇ ਸ਼ਹਿਣ ਸ਼ਕਤੀ ਇੱਕਦਮ ਘਟ ਜਾਂਦੀ ਹੈ। ਇਸ ਨਾਲ ਸਰੀਰ ਦੇ ਪਾਣੀ ਵਾਲੇ ਹਿੱਸੇ ਵਿੱਚ ਪਾਣੀ ਦੀ ਭਾਰੀ ਕਮੀ ਹੋ ਜਾਂਦੀ ਹੈ ਜਿਸ ਨੂੰ ਲੂ ਲੱਗਣਾ ਕਿਹਾ ਜਾਂਦਾ ਹੈ। ਅਜਿਹੀ ਹਾਲਤ ਡਾਇਰੀਆ ਅਤੇ ਹੈਜਾ ਹੋਣ ’ਤੇ ਵੀ ਹੁੰਦੀ ਹੈ।
ਲੂ ਕਿਉਂ ਅਤੇ ਕਿਵੇਂ ਲੱਗਦੀ ਹੈ?
* ਖੁੱਲ੍ਹੇ ਸਰੀਰ, ਨੰਗੇ ਸਿਰ-ਪੈਰ ਅਤੇ ਭੁੱਖੇ-ਪਿਆਸੇ ਗਰਮ ਹਵਾ ਵਿੱਚ ਘੁੰਮਣ ਨਾਲ ਆਮ ਕਰਕੇ ਲੂ ਲੱਗ ਜਾਂਦੀ ਹੈ।
* ਤੇਜ਼ ਧੁੱਪ ਅਤੇ ਗਰਮ ਹਵਾ, ਖੁੱਲ੍ਹੇ ਸਥਾਨ ’ਤੇ ਨਦੀ, ਤਲਾਬ ਜਾਂ ਖੂਹ ਤੇ ਠੰਢੇ ਪਾਣੀ ਨਾਲ ਇਸ਼ਨਾਨ ਕਰਨ,ਗਰਮ ਸਰੀਰ ਅਤੇ ਪਸੀਨੇ ਦੀ ਹਾਲਤ ਵਿੱਚ ਇੱਕਦਮ ਹੀ ਠੰਢਾ ਪੀਣ ਜਾਂ ਠੰਢੇ ਪਾਣੀ ਨਾਲ ਨਹਾਉਣ, ਏਅਰਕੰਡੀਸ਼ਨਰ ਜਾਂ ਕੂਲਰ ਨਾਲ ਠੰਢੇ ਕੀਤੇ ਕਮਰੇ ਵਿੱਚੋਂ ਇੱਕਦਮ ਨਿਕਲ ਕੇ ਤੇਜ਼ ਧੁੱਪ ਵਿੱਚ ਜਾਣ ਸਮੇਂ ਵੀ ਲੂ ਲੱਗ ਜਾਂਦੀ ਹੈ।
* ਤੇਜ਼ ਪਿਆਸ ਲੱਗਣਾ ਸਰੀਰ ਵਿੱਚ ਪਾਣੀ ਦੀ ਘਾਟ ਹੋਣ ਦਾ ਸੂਚਕ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਧੁੱਪ ਵਿੱਚ ਘੁੰਮਦੇ ਰਹਿਣ ਨਾਲ ਲੂ ਲੱਗ ਜਾਂਦੀ ਹੈ।
* ਭੁੱਖੇ ਪਿਆਸੇ ਸਰੀਰ ’ਤੇ ਲੂ ਦਾ ਅਸਰ ਛੇਤੀ ਹੁੰਦਾ ਹੈ।

ਲੂ ਤੋਂ ਬਚਾਅ
* ਲੂ ਤੋਂ ਬਚਣ ਲਈ ਪਾਣੀ ਪੀ ਕੇ ਨਿਕਲਣ ਤੋਂ ਇਲਾਵਾ ਸਿਰ ਨੂੰ ਧੁੱਪ ਤੋਂ ਬਚਾਉਣ ਦਾ ਉਪਾਅ ਕਰ ਕੇ ਹੀ ਨਿਕਲਣਾ ਚਾਹੀਦਾ ਹੈ।
* ਸਿਰ ਅਤੇ ਕੰਨਾਂ ਨੂੰ ਕੱਪੜੇ ਨਾਲ ਲਪੇਟ ਕੇ ਗਰਮ ਹਵਾ ਤੋਂ ਬਚਾਉਣਾ, ਛੱਤਰੀ ਲੈ ਕੇ ਧੁੱਪ ਤੋਂ ਬਚਾਅ ਕਰਨਾ ਅਤੇ ਠੰਢਾ ਪਾਣੀ ਪੀ ਕੇ ਸਰੀਰ ਵਿੱਚ ਪਾਣੀ ਦੀ ਪੂਰਤੀ ਕਰ ਕੇ ਚੱਲਣਾ; ਇਹ ਤਿੰਨੋਂ ਉਪਾਅ ਕਰ ਕੇ ਘਰੋਂ ਨਿਕਲਣ ਵਾਲੇ ਵਿਅਕਤੀ ਨੂੰ ਲੂ ਨਹੀਂ ਲੱਗਦੀ। ਜੇ ਜ਼ਰੂਰੀ ਨਾ ਹੋਵੇ ਤਾਂ ਲੂ ਵਿੱਚ ਨਿਕਲਣਾ ਹੀ ਨਹੀਂ ਚਾਹੀਦਾ।

ਲੂ ਲੱਗਣ ਦੇ ਲੱਛਣ
ਲੂ ਲੱਗ ਜਾਣ ’ਤੇ ਮੂੰਹ ਵਾਰ-ਵਾਰ ਸੁੱਕਣ, ਤੇਜ਼ ਬੁਖ਼ਾਰ ਹੋਣ, ਹਥੇਲੀਆਂ, ਤਲਵਿਆਂ ਅਤੇ ਅੱਖਾਂ ਵਿੱਚ ਜਲਣ ਹੋਣ, ਸਿਰ ਵਿੱਚ ਦਰਦ ਅਤੇ ਕਮਜ਼ੋਰੀ ਦਾ ਅਨੁਭਵ ਹੋਣ, ਅੱਖਾਂ ਅੰਦਰ ਵੱਲ ਧੱਸਣ ਅਤੇ ਅੱਖਾਂ ਦੇ ਹੇਠ ਕਾਲਸ ਜਿਹੀ ਆਉਣ, ਜੀਭ ’ਤੇ ਕੰਢੇ ਦੇ ਚੁੰਭਣ ਵਰਗੀ ਬੇਚੈਨੀ ਤੇ ਘਬਰਾਹਟ ਆਦਿ ਲੱਛਣ ਅਚਾਨਕ ਹੀ ਪ੍ਰਗਟ ਹੋ ਜਾਂਦੇ ਹਨ। ਇਨ੍ਹਾਂ ਲੱਛਣਾਂ ਨੂੰ ਦੇਖਦਿਆਂ ਹੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਵਿਅਕਤੀ ਨੂੰ ਲੂ ਲੱਗ ਗਈ ਹੈ।

ਲੂ ਲੱਗਣ ’ਤੇ ਕੀ ਕਰੀਏ?
* ਲੂ ਲੱਗਣ ਦੇ ਲੱਛਣਾਂ ਦਾ ਪਤਾ ਲੱਗਦਿਆਂ ਹੀ ਰੋਗੀ ਨੂੰ ਅਰਾਮ ਨਾਲ ਲਿਟਾ ਕੇ ਉਸ ਦੇ ਮੱਥੇ ’ਤੇ ਠੰਢੇ ਪਾਣੀ ਦੀ ਪੱਟੀ ਰੱਖਣੀ ਅਤੇ ਬਰਫ਼ ਦੇ ਟੁਕੜੇ ਚੂਸਣ ਲਈ ਦੇਣਾ ਸ਼ੁਰੂ ਕਰੋ।
* ਜੇ ਬਰਫ਼ ਦੀ ਥੈਲੀ ਹੋਵੇ ਤਾਂ ਉਸ ਨੂੰ ਸਿਰ ’ਤੇ ਰੱਖੋ।
* ਪਿਆਜ਼ ਦਾ ਤਾਜ਼ਾ ਰਸ ਕੱਢ ਕੇ ਦੋ-ਦੋ ਚਮਚ ਥੋੜ੍ਹੀ-ਥੋੜ੍ਹੀ ਦੇਰ ਬਾਅਦ ਦਿੰਦੇ ਰਹੋ।
* ਕੱਚੇ ਅੰਬ ਨੂੰ ਅੱਗ ਵਿੱਚ ਭੁੰਨ ਕੇ ਇਸ ਦੇ ਗੁੱਦੇ ਨੂੰ ਪਾਣੀ ਵਿੱਚ ਮਸਲ ਕੇ ਮਿੱਠਾ ਜਾਂ ਨਮਕੀਨ ਸ਼ਰਬਤ ਦਿਨ ਵਿੱਚਤਿੰਨ ਵਾਰ ਪਿਲਾਓ।
* ਭੋਜਨ ਵਿੱਚ ਅੰਨ ਨਾ ਦੇ ਕੇ ਸਿਰਫ਼ ਫ਼ਲ ਅਤੇ ਜੂਸ ਦੇਣਾ ਚਾਹੀਦਾ ਹੈ।
* ਬੁਖ਼ਾਰ ਦੂਰ ਹੋਣ ਤੋਂ ਇੱਕ ਦਿਨ ਬਾਅਦ ਹੀ ਅੰਨ ਖਾਣ ਲਈ ਦੇਣਾ ਚਾਹੀਦਾ ਹੈ ਤਾਂ ਕਿ ਹਾਜ਼ਮੇ ਦੀ ਸ਼ਕਤੀ ’ਤੇ ਭਾਰ ਨਾ ਪਵੇ।
* ਰੋਗੀ ਨੂੰ ਹਲਕੇ ਕੱਪੜੇ ਪਹਿਨਾ ਕੇ ਲਿਟਾਣਾ ਚਾਹੀਦਾ ਹੈ।
* ਸਰੀਰ ਨੂੰ ਠੰਢੇ ਕੱਪੜੇ ਨਾਲ ਢਕਣਾ ਚਾਹੀਦਾ ਹੈ ਜਿਸ ਨਾਲ ਰੋਗੀ ਨੂੰ ਠੰਢਕ ਮਿਲੇਗੀ ਤੇ ਲੂ ਦਾ ਪ੍ਰਭਾਵ ਦੂਰ ਹੋ ਜਾਵੇਗਾ।
ਇਹ ਕੁਝ ਘਰੇਲੂ ਅਤੇ ਮੌਕੇ ਦੇ ਉਪਾਅ ਹਨ ਜਿਹੜੇ ਵਿਅਕਤੀ ਦੀ ਸਮੇਂ ਸਿਰ ਸਹਾਇਤਾ ਵਿੱਚ ਸਹਾਇਕ ਤੇ ਰਾਹਤਦੇਣ ਵਾਲੇ ਸਿੱਧ ਹੋ ਸਕਦੇ ਹਨ ਪਰ ਅਜਿਹੇ ਮੌਕੇ ’ਤੇ ਲੂ ਤੋਂ ਪ੍ਰਭਾਵਿਤ ਵਿਅਕਤੀ ਨੂੰ ਡਾਕਟਰੀ ਸਹਾਇਤਾ ਤੋਂ ਜ਼ਿਆਦਾ ਦੇਰ ਵਾਂਝਾ ਨਹੀਂ ਰੱਖਣਾ ਚਾਹੀਦਾ। ਤੁਰੰਤ ਡਾਕਟਰ ਨੂੰ ਬੁਲਾ ਕੇ ਵਿਖਾਉਣਾ ਚਾਹੀਦਾ ਹੈ।

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful