ਲੁਧਿਆਣਾ,24 ਮਈ (ਏਜੰਸੀ) – ਵਿਧਾਇਕ ਬੈਂਸ ਭਰਾਵਾਂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਪੰਜਾਬ ‘ਚ ਹੋ ਰਹੀ ਗੈਰ ਕਾਨੂੰਨੀ ਰੇਤ ਮਾਈਨਿੰਗ ਖਿਲਾਫ ਸੱਤਿਆਗ੍ਰਹਿ ਦੇ ਦੂਜੇ ਪੜਾਅ ਅਧੀਨ ਕਾਨੂੰਨੀ ਰਸਤਾ ਅਪਨਾਉਣ ਦਾ ਐਲਾਨ ਕੀਤਾ ਹੈ। ਸਿਮਰਜੀਤ ਸਿੰਘ ਬੈਂਸ ਮੁਤਾਬਕ ਉਹ ਗੈਰ ਕਾਨੂੰਨੀ ਮਾਈਨਿੰਗ ਦੀ ਜਾਣਕਾਰੀ ਰੇਤ ਮਾਫੀਆ ਦੇ ਅਧਿਕਾਰੀਆਂ ਨੂੰ ਦੇਣਗੇ ਅਤੇ ਸ਼ਿਕਾਇਤ ਦਰਜ ਕਰਾਉਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੱਤਿਆਗ੍ਰਹਿ ਦੇ ਪਹਿਲੇ ਪੜਾਅ ‘ਚ ਬੈਂਸ ਬ੍ਰਦਰਜ਼ ਨੇ ਸਤਲੁਜ ਦਰਿਆ ਦੇ ਕਿਨਾਰਿਆਂ ਤੋਂ ਲੋਕਾਂ ਨੂੰ ਮੁਫਤ ਰੇਤ ਵੰਡਣੀ ਸ਼ੁਰੂ ਕਰ ਦਿੱਤੀ ਸੀ। ਇਸ ਕਾਰਨ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ, ਫਿਲਹਾਲ ਬੈਂਸ ਬ੍ਰਦਰਜ਼ ਅਤੇ ਉਨ੍ਹਾਂ ਦੇ ਸਮਰਥਕ ਜ਼ਮਾਨਤ ‘ਤੇ ਚੱਲ ਰਹੇ ਹਨ।