Breaking News
  • Chandigarhfdhu
  • ਕਿਸਾਨਾਂ ਨੂੰ ਮੰਡੀਆਂ ਵਿੱਚ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ : ਡੀਸੀ
  • Beauty Tips
  • ਹੈਰੀਟੇਜ ਦੀ ਸੁਰੱਖਿਆ ਸਿਰਫ ਬਫਰ ਜ਼ੋਨ ਦੀ ਉਸਾਰੀ ਲਈ
  • ਸਰੀਰਕ ਅਤੇ ਮਾਨਸਿਕ ਕਮਜ਼ੋਰੀ ਦੂਰ ਕਰਨ ਦੇ ਸੌਖੇ ਤਰੀਕੇ
Home » International » 215 ਅੰਕਾਂ ਦੀ ਗਿਰਾਵਟ ਨਾਲ ਸੈਂਸੈਕਸ 24685 ‘ਤੇ ਬੰਦ

215 ਅੰਕਾਂ ਦੀ ਗਿਰਾਵਟ ਨਾਲ ਸੈਂਸੈਕਸ 24685 ‘ਤੇ ਬੰਦ

ਮੁੰਬਈ — ਬਾਜ਼ਾਰ ‘ਚ ਅੱਜ ਜ਼ੋਰਦਾਰ ਗਿਰਾਵਟ ਵੇਖਣ ਨੂੰ ਮਿਲੀ ਹੈ। ਏਸ਼ੀਆਈ ਬਾਜ਼ਾਰਾਂ ਦੀ ਕਮਜ਼ੋਰੀ ਨੇ ਸ਼ੁਰੂਆਤੀ ਕਾਰੋਬਾਰ ‘ਚ ਘਰੇਲੂ ਬਾਜ਼ਾਰਾਂ ‘ਤੇ ਦਬਾਅ ਬਣਾਉਣ ਦਾ ਕੰਮ ਕੀਤਾ ਹੈ। ਫਿਰ ਯੂਰਪੀ ਬਾਜ਼ਾਰਾਂ ਦੀ ਨਰਮੀ ਨਾਲ ਵੀ ਬਾਜ਼ਾਰ ‘ਤੇ ਦਬਾਅ ਵਧਿਆ। ਰੁਪਏ ਦੀ ਕਮਜ਼ੋਰੀ ਨੇ ਵੀ ਘਰੇਲੂ ਸ਼ੇਅਰ ਬਾਜ਼ਾਰਾਂ ‘ਤੇ ਦਬਾਅ ਬਣਾਉਣ ਦਾ ਕੰਮ ਕੀਤਾ ਹੈ। ਸੈਂਸੈਕਸ ਅਤੇ ਨਿਫਟੀ ਤਕਰੀਬਨ 1 ਫੀਸਦੀ ਡਿੱਗ ਕੇ ਬੰਦ ਹੋਏ ਹਨ। ਗਿਰਾਵਟ ਦੇ ਇਸ ਮਾਹੌਲ ‘ਚ ਸੈਂਸੈਕਸ 24700 ਤੋਂ ਥੱਲੇ ਡਿੱਗ ਗਿਆ ਹੈ, ਤਾਂ ਨਿਫਟੀ 7550 ਤੋਂ ਥੱਲੇ ਆ ਗਿਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ‘ਚ ਵੀ ਗਾਹਕੀ ਵੇਖਣ ਨੂੰ ਮਿਲੀ ਹੈ। ਬੀ. ਐੱਸ. ਈ ਦਾ ਮਿਡਕੈਪ ਇੰਡੈਕਸ ਤਕਰੀਬਨ 0.5 ਫੀਸਦੀ ਡਿੱਗ ਕੇ 10525 ਦੇ ਨੇੜੇ-ਤੇੜੇ ਬੰਦ ਹੋਇਆ ਹੈ। ਉੱਥੇ ਹੀ ਬੀ. ਐੱਸ. ਈ ਦਾ ਸਮਾਲਕੈਪ ਇੰਡੈਕਸ 0.4 ਫੀਸਦੀ ਦੀ ਕਮਜ਼ੋਰੀ ਨਾਲ 10600 ਤੋਂ ਥੱਲੇ ਬੰਦ ਹੋਇਆ ਹੈ।
ਅੰਤ ‘ਚ ਬੀ. ਐੱਸ. ਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ 215 ਯਾਨੀ ਤਕਰੀਬਨ 1 ਫੀਸਦੀ ਦੀ ਗਿਰਾਵਟ ਨਾਲ 24685 ਦੇ ਪੱਧਰ ‘ਤੇ ਬੰਦ ਹੋਇਆ ਹੈ। ਉੱਥੇ ਹੀ ਐੱਨ. ਐੱਸ. ਈ ਦਾ 50 ਸ਼ੇਅਰਾਂ ਵਾਲਾ ਪ੍ਰਮੁੱਕ ਇੰਡੈਕਸ ਨਿਫਟੀ 68 ਯਾਨੀ ਤਕਰੀਬਨ 1 ਫੀਸਦੀ ਡਿੱਗ ਕੇ 7546.5 ਦੇ ਪੱਧਰ ‘ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ ‘ਚ ਸੈਂਸੈਕਸ 24647.5 ਤੱਕ ਟੁੱਟਿਆ, ਤਾਂ ਨਿਫਟੀ ਨੇ 7535.85 ਤੱਕ ਗੋਤਾ ਲਗਾਇਆ।

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful