Breaking News
  • Good Evening
  • Thought Of The Day
  • ਸੇਬ ਦੇ ਲਾਭਕਾਰੀ ਗੁਣ
  • ਕੋਲਕਾਤਾ ਨੇ ਦਿੱਲੀ ਨੂੰ ਬਣਾਇਆ ‘ਭਿੱਜੀ ਬਿੱਲੀ’ : ਆਈਪੀਐਲ
  • ਲਾਤੂਰ ‘ਚ ਅੱਜ ਪਾਣੀ ਲੈ ਕੇ ਪਹੁੰਚੇਗੀ ਪਹਿਲੀ ਟਰੇਨ
Home » Punjab » Amritsar » 1 ਸੱਟੇਬਾਜ਼ ਅਤੇ 4 ਜੁਆਰੀਏ ਕਾਬੂ

1 ਸੱਟੇਬਾਜ਼ ਅਤੇ 4 ਜੁਆਰੀਏ ਕਾਬੂ

ਅੰਮ੍ਰਿਤਸਰ,   (ਅਰੁਣ)- ਸੁਲਤਾਨਵਿੰਡ ਥਾਣੇ ਦੀ ਪੁਲਸ ਨੇ ਛਾਪਾਮਾਰੀ ਦੌਰਾਨ 4 ਜੁਆਰੀਆਂ ਨੂੰ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਗੁਰਪ੍ਰੀਤ ਸਿੰਘ ਵਾਸੀ ਦਿਲਬਾਗ ਨਗਰ ਤਰਨਤਾਰਨ ਰੋਡ, ਸਿਮਰਨਜੀਤ ਸਿੰਘ, ਕਮਲਜੀਤ ਸਿੰਘ, ਸੁਖਵਿੰਦਰ ਸਿੰਘ ਦੋਨੋਂ ਪੁੱਤਰ ਜਸਬੀਰ ਸਿੰਘ ਵਾਸੀ ਅੰਤਰਯਾਮੀ ਕਾਲੋਨੀ ਦੇ ਕਬਜ਼ੇ ਵਿਚੋਂ 27800 ਰੁਪਏ ਜੂਏ ਦੀ ਰਕਮ ਅਤੇ 52 ਪੱਤੇ ਤਾਸ਼ ਬਰਾਮਦ ਕਰਕੇ ਪੁਲਸ ਨੇ ਜੂਆ ਐਕਟ ਦੇ ਤਹਿਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ। ਉਧਰ ਗੇਟ ਹਕੀਮਾਂ ਥਾਣੇ ਦੀ ਪੁਲਸ ਵੱਲੋਂ ਛਾਪਾਮਾਰੀ ਕਰਦਿਆਂ ਇਕ ਸੱਟੇਬਾਜ਼ ਨੂੰ ਵੀ ਕਾਬੂ ਕਰ ਲਿਆ। ਮੁਲਜ਼ਮ ਜਸਪਾਲ ਸਿੰਘ ਪਾਲਾ ਪੁੱਤਰ ਗੁਰਚਰਨ ਸਿੰਘ ਵਾਸੀ ਹਰਗੋਬਿੰਦ ਨਗਰ ਕੋਲੋਂ ਲੈਟਰ ਪੈਡ ਕਾਰਬਨ ਬਾਲਪੈਨ ਅਤੇ 950 ਰੁਪਏ ਦੜੇ ਦੀ ਰਕਮ ਤੋਂ ਇਲਾਵਾ ਸਪਲੈਂਡਰ ਮੋਟਰਸਾਈਕਲ ਬਰਾਮਦ ਕਰਕੇ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ।
ਘਰ ਦੇ ਤਾਲੇ ਤੋੜ ਲਾਇਸੈਂਸੀ ਰਾਈਫਲ ਚੋਰੀ-ਪਿੰਡ ਭੰਗਾਲੀ ਕਲਾਂ ਦੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰ ਤਾਲੇ ਤੋੜ ਘਰ ਵਿਚ ਪਈ ਰਾਈਫਲ ਚੋਰੀ ਕਰਕੇ ਲੈ ਗਏ। ਪਿੰਡ ਵਾਸੀ ਪ੍ਰਿਥੀਪਾਲ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਥਾਣਾ ਮਜੀਠਾ ਦੀ ਪੁਲਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful