Breaking News
  • Good Evening
  • Thought Of The Day
  • ਗੋਭੀ ਪਨੀਰ ਮਸਾਲਾ
  • Comedy Image
  • Funny Baby Picture
Home » Punjab » Amritsar » ਡਾ. ਸਿੱਧੂ ਅਸਤੀਫ਼ਾ ਨਹੀਂ ਦੇਵੇਗੀ

ਡਾ. ਸਿੱਧੂ ਅਸਤੀਫ਼ਾ ਨਹੀਂ ਦੇਵੇਗੀ

ਅਸ਼ੋਕ ਨੀਰ, ਅੰਮਿ੍ਰਤਸਰ : ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਦੇ ਅਸਤੀਫੇ ‘ਤੇ ਲੰਮੇ ਸਮੇਂ ਤੋਂ ਬਣੀ ਭੰਬਲਭੂਸੇ ਦੀ ਸਥਿਤੀ ਹੁਣ ਖਤਮ ਹੋ ਗਈ ਹੈ। ਉਹ ਅਸਤੀਫਾ ਨਹੀਂ ਦੇਵੇਗੀ। ਦਿੱਲੀ ਵਿਚ ਭਾਜਪਾ ਦੇ ਰਾਸ਼ਟਰੀ ਸੰਗਠਨ ਮੰਤਰੀ ਰਾਮਲਾਲ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਇਹ ਫੈਸਲਾ ਲਿਆ। ਪਤੀ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਵਿਚ ਲਗਪਗ ਦੋ ਘੰਟੇ ਚੱਲੀ ਮੀਟਿੰਗ ਵਿਚ ਡਾ. ਸਿੱਧੂ ਨੇ ਚਾਰ ਸਾਲ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨਾਲ ਕੀਤੇ ਜਾ ਰਹੇ ਸਿਆਸੀ ਭੇਦਭਾਵ ਦੀ ਜਾਣਕਾਰੀ ਦਸਤਾਵੇਜ਼ਾਂ ਸਮੇਤ ਦਿੱਤੀ। ਡਾ. ਸਿੱਧੂ ਵਿਕਾਸ ਕੰਮ ਰੋਕਣ ਤੋਂ ਇੰਨੀ ਦੁਖੀ ਹੋ ਗਈ ਸੀ ਕਿ ਉਹ ਸ਼ੁੱਕਰਵਾਰ ਰਾਤ ਨੂੰ ਹੀ ਅਸਤੀਫ਼ਾ ਲੈ ਕੇ ਦਿੱਲੀ ਰਵਾਨਾ ਹੋ ਗਈ ਸੀ।

ਮੀਟਿੰਗ ਤੋਂ ਬਾਅਦ ਉਨ੍ਹਾਂ ਫੇਸਬੁੱਕ ਪੋਸਟ ‘ਚ ਕਿਹਾ ਹੈ ਕਿ ਉਹ ਜਨਸੇਵਾ ਵਿਚ ਡਟੀ ਰਹੇਗੀ। ਹੁਣ 79 ਕਰੋੜ ਰੁਪਏ ਵਿਚੋਂ 49 ਕਰੋੜ ਰੁਪਏ ਦੀ ਰਾਸ਼ੀ ਦੇ ਵਿਕਾਸ ਦੇ ਕੰਮ ਸ਼ੁਰੂ ਹੋ ਜਾਣਗੇ, ਜਿਨ੍ਹਾਂ ਦੀ ਰਾਮਲਾਲ ਤੇ ਨਵਜੋਤ ਸਿੰਘ ਸਿੱਧੂ ਮਾਨੀਟਰਿੰਗ ਕਰਨਗੇ। ਡਾ. ਸਿੱਧੂ ਨੇ ਸਪੱਸ਼ਟ ਕੀਤਾ ਕਿ ਉਹ ਪੂਰਬੀ ਵਿਧਾਨ ਸਭਾ ਖੇਤਰ ਦੇ ਵੋਟਰਾਂ ਨਾਲ ਕੋਈ ਵੀ ਅਨਿਆਂ ਸਹਿਣ ਨਹੀਂ ਕਰੇਗੀ।

ਡਾ. ਸਿੱਧੂ ਨੇ ਫੇਸਬੁੱਕ ‘ਤੇ ਲਿਖਿਆ ਕਿ ਉਨ੍ਹਾਂ ਦਾ ਸਿਆਸਤ ਵਿਚ ਆਉਣ ਦਾ ਉਦੇਸ਼ ਵਿਕਾਸ, ਗਰੀਬ, ਦਲਿਤ ਤੇ ਕਮਜ਼ੋਰਾਂ ਨੂੰ ਨਿਆਂ ਦਿਵਾਉਣਾ ਹੈ। ਇਸ ਉਦੇਸ਼ ਨੂੰ ਤੋੜਨ ਦਾ ਕਈ ਵਾਰ ਯਤਨ ਕੀਤਾ ਗਿਆ। ਲੋਕਾਂ ਨੇ ਉਨ੍ਹਾਂ ਨੂੰ ਜੋ ਸਮਰਥਨ ਦਿੱਤਾ ਹੈ, ਉਸ ਦੀ ਉਹ ਧੰਨਵਾਦੀ ਹੈ। ਉਹ ਰਾਜਨੀਤੀ ਦੇ ਟੇਢੇ-ਮੇਢੇ ਰਸਤਿਆਂ ਵਿਚ ਲੜਖੜਾਏਗੀ ਨਹੀਂ। ਹੁਣ ਉਹ ਵੱਧ ਹਮਲਾਵਰ ਤਰੀਕੇ ਨਾਲ ਕੰਮ ਕਰੇਗੀ। ਜੋ ਲੋਕ ਉਨ੍ਹਾਂ ਦੇ ਰਸਤੇ ਵਿਚ ਅੜਿੱਕੇ ਡਾਹੁਣਗੇ, ਉਨ੍ਹਾਂ ਨੂੰ ਰਸਤੇ ਵਿਚੋਂ ਹਟਾ ਦਿੱਤਾ ਜਾਵੇਗਾ।

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful