Breaking News
  • Good Evening
  • Thought Of The Day
  • ਗੋਭੀ ਪਨੀਰ ਮਸਾਲਾ
  • Comedy Image
  • Funny Baby Picture
Home » Punjab » Amritsar » 48 ਕਰੋੜ ਦੀ ਹੈਰੋਇਨ 15 ਦਿਨਾਂ ਵਿਚ ਫੜੀ

48 ਕਰੋੜ ਦੀ ਹੈਰੋਇਨ 15 ਦਿਨਾਂ ਵਿਚ ਫੜੀ

ਅੰਮ੍ਰਿਤਸਰ,  (ਨੀਰਜ)-  ਪਠਾਨਕੋਟ ਅਤੇ ਦੀਨਾਨਗਰ ‘ਚ ਅੱਤਵਾਦੀ ਹਮਲਿਆਂ ਦੇ ਬਾਅਦ ਬੀ. ਐੱਸ. ਐੱਫ. ਵੱਲੋਂ ਸਾਰੇ ਸੰਵੇਦਨਸ਼ੀਲ ਬੀ. ਓ. ਪੀ. ਅਤੇ ਹੋਰ ਸਰਹੱਦੀ ਖੇਤਰਾਂ ਵਿਚ ਸਖ਼ਤ ਚੌਕਸੀ ਵਰਤੀ ਜਾ ਰਹੀ ਹੈ ਉਥੇ ਹੀ ਇਸ ਸਮੇਂ ਫੈਂਸਿੰਗ ਦੇ ਦੋਵੇਂ ਪਾਸੇ ਖੜ੍ਹੀ ਹੋਈ ਕਣਕ ਦੀ ਫਸਲ ਵੀ ਬਾਰਡਰ ‘ਤੇ ਗਸ਼ਤ ਕਰਨ ਵਾਲੇ ਜਵਾਨਾਂ ਲਈ ਚੁਣੌਤੀ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਇਸ ਸਮੇਂ ਬਾਰਡਰ ਫੈਂਸਿੰਗ ਦੇ ਦੋਵੇਂ ਹੀ ਪਾਸੇ ਕਣਕ ਦੀ ਫਸਲ ਖੜ੍ਹੀ ਹੈ ਜਿਸ ਦੀ ਕਟਾਈ ਹੋਣ ਵਾਲੀ ਹੈ ਪਰ ਇਸ ਖੜ੍ਹੀ ਫਸਲ ਵਿਚ ਪਾਕਿਸਤਾਨ ਅਤੇ ਭਾਰਤ ਵਿਚ ਕੰਮ ਕਰਨ ਵਾਲੇ ਸਮੱਗਲਰ ਹੈਰੋਇਨ ਦੀ ਖੇਪ ਨੂੰ ਇਧਰ ਉੱਧਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਬੀ. ਐੱਸ. ਐੱਫ. ਦੇ ਜਾਂਬਾਜ਼ ਸਮੱਗਲਰਾਂ ਦੇ ਇਰਾਦਿਆਂ ਨੂੰ ਪੂਰੀ ਤਰ੍ਹਾਂ ਨਾਲ ਨਾਕਾਮ ਕਰ ਰਹੇ ਹਨ। ਅੰਕੜਿਆਂ ‘ਤੇ ਨਜ਼ਰ ਪਾਈਏ ਤਾਂ ਪਤਾ ਲੱਗਦਾ ਹੈ ਕਿ ਪਿਛਲੇ 15 ਦਿਨਾਂ ਦੇ ਅੰਦਰ ਪਾਕਿਸਤਾਨੀ ਸਮੱਗਲਰਾਂ ਨੇ ਹੈਰੋਇਨ ਦੀ ਖੇਪ ਡਿਲੀਵਰ ਕਰਨ ਦੇ ਤਿੰਨ ਵਾਰ ਕੋਸ਼ਿਸ਼ ਕੀਤੀ ਪਰ ਤਿੰਨਾਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ ਗਿਆ ਹੈ ਇਸ ‘ਚ ਖਾਸ ਗੱਲ ਇਹ ਹੈ ਕਿ ਤਿੰਨਾਂ ਹੀ ਵਾਰ ਸਮੱਗਲਰਾਂ ਨੇ ਹੈਰੋਇਨ ਭੇਜਣ ਲਈ ਵੱਖ-ਵੱਖ ਤਰੀਕੇ ਅਪਨਾਏ। ਪਹਿਲੀ ਕੋਸ਼ਿਸ਼ 20 ਮਾਰਚ ਦੇ ਦਿਨ ਬੀ.ਓ.ਪੀ. ਫਤਾਹਪੁਰ ਵਿਚ ਕੀਤੀ ਗਈ ਜਿਸ ਵਿਚ ਤਾਰ ਦੇ ਪਾਰ ਖੇਤੀ ਕਰਨ ਵਾਲੇ ਕਿਸਾਨ ਸੋਨੂੰ ਅਤੇ ਉਸ ਦੇ ਸਾਥੀ ਰਾਂਝੇ ਨੇ ਇਕ ਬੇਰੀ ਦੇ ਦਰੱਖਤ ਦੇ ਹੇਠਾਂ ਦੱਬੀ ਹੋਈ 4 ਕਿੱਲੋ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਇਸ ਕੇਸ ਵਿਚ ਪਾਕਿਸਤਾਨੀ ਸਮੱਗਲਰਾਂ ਨੇ ਰਾਤ ਦੇ ਸਮੇਂ ਵਿਚ ਬੇਰੀ ਦੇ ਦਰੱਖਤ ਦੇ ਹੇਠਾਂ ਹੈਰੋਇਨ ਨੂੰ ਲੁੱਕਾ ਦਿੱਤੀ ਸੀ ਅਤੇ ਦਿਨ ਦੇ ਸਮੇਂ ਸੋਨੂੰ ਅਤੇ ਰਾਂਝਾ ਖੇਤੀ ਦਾ ਬਹਾਨਾ ਬਣਾ ਕੇ ਖੇਪ ਕੱਢਣੇ ਗਏ ਪਰ ਫੜੇ ਗਏ। ਇਹ ਕੋਸ਼ਿਸ਼ ਵੀ ਪਾਕਿਸਤਾਨੀ ਸਮੱਗਲਰ ਇਸ ਲਈ ਕਰ ਪਾਏ ਕਿਉਂਕਿ ਕਣਕ ਦੀ ਫਸਲ ਖੜ੍ਹੀ ਹੋਈ ਹੈ। ਦੂਜੀ ਕੋਸ਼ਿਸ਼ ਬੀ. ਓ. ਪੀ. ਉਦਰਧਾਰੀਵਾਲ ਵਿਚ ਪਾਕਿਸਤਾਨੀ ਸਮੱਗਲਰਾਂ ਨੇ ਕੀਤੀ ਇਸ ਵਾਰ ਦਬਾਉਣ ਦੀ ਬਜਾਏ ਜੁਰਾਬਾਂ ਵਿਚ 3.50 ਕਿੱਲੋ ਹੈਰੋਇਨ ਪਾ ਕੇ ਭਾਰਤੀ ਇਲਾਕੇ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਕੋਸ਼ਿਸ਼ ਵੀ ਅਸਫਲ ਕਰ ਦਿੱਤੀ ਗਈ।  ਇਹ ਵੱਖ ਤਰੀਕਾ ਇਸ ਲਈ ਅਪਨਾਇਆ ਗਿਆ ਕਿਉਂਕਿ ਬੀ. ਓ. ਪੀ. ਉਦਰਧਾਰੀਵਾਲ ਦੀ ਫੈਂਸਿੰਗ ਬਾਰਡਰ ਅਤੇ ਸੜਕ ਤੋਂ ਸਿਰਫ 100 ਮੀਟਰ ਦੂਰੀ ‘ਤੇ ਹੈ ਇਸ ਮਾਮਲੇ ਵਿਚ ਵੀ ਪੁਲਸ ਨੇ ਸਥਾਨਕ ਪਿੰਡ ਦੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਹੁਣ ਤੀਜੀ ਕੋਸ਼ਿਸ਼ ਬੀ. ਓ. ਪੀ. ਛੰਨਮੁੱਲਾ ਵਿਚ ਕੀਤੀ ਗਈ ਜਿਸ ਵਿਚ ਸਮੱਗਲਰਾਂ ਨੇ ਆਪਣਾ ਪੁਰਾਣਾ ਤਰੀਕਾ ਅਪਨਾਇਆ ਪਰ ਇਹ ਤਰੀਕਾ ਪੂਰੀ ਤਰ੍ਹਾਂ ਨਾਲ ਅਸਫਲ ਕਰ ਦਿੱਤਾ ਗਿਆ।
ਹੈਰੋਇਨ ਦੇ ਨਾਲ ਹਥਿਆਰ ਵੀ ਫ੍ਰੀ : ਸਮੱਗਲਿੰਗ ਦੇ ਮਾਮਲੇ ਵਿਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਇਸ ਸਮੇਂ ਭਾਰਤੀ ਇਲਾਕੇ ਵਿਚ ਕੰਮ ਕਰ ਰਹੇ ਸਮੱਗਲਰ ਹੈਰੋਇਨ ਦੀ ਖੇਪ ਦੇ ਨਾਲ ਹਥਿਆਰ ਵੀ ਮੰਗਵਾ ਰਹੇ ਹਨ। ਬੀ. ਓ. ਪੀ ਫਤਾਹਪੁਰ ਵਿਚ ਸਮੱਗਲਰਾਂ ਨੇ ਚਾਰ ਕਿੱਲੋ ਹੈਰੋਇਨ ਦੇ ਨਾਲ ਇਕ ਪਿਸਟਲ ਅਤੇ 15 ਜ਼ਿੰਦਾ ਕਾਰਤੂਸਾਂ ਨੂੰ ਵੀ ਮੰਗਵਾਇਆ ਸੀ। ਪਿਸਟਲ ਅਤੇ ਕਾਰਤੂਸਾਂ ਨੂੰ ਵੀ 2 ਨੰਬਰ ਵਿਚ ਮਾਰਕੀਟ ਵਿਚ ਵੇਚਿਆ ਜਾ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਹਥਿਆਰਾਂ ਦੇ ਗਾਹਕ ਗੈਂਗਸਟਰ ਅਤੇ ਲੁੱਟ-ਖਸੁੱਟ ਕਰਨ ਵਾਲੇ ਅਪਰਾਧੀ ਹੁੰਦੇ ਹਨ। ਅੱਜ ਜਿਸ ਤਰ੍ਹਾਂ ਨਾਲ ਹਰ ਵਾਰਦਾਤ ਵਿਚ ਲੁਟੇਰੇ ਜਾਂ ਫਿਰ ਗੈਂਗਸਟਰ ਗੋਲੀਆਂ ਚਲਾ ਦਿੰਦੇ ਹਨ ਉਸ ਤੋਂ ਇਹ ਸਾਬਤ ਹੋ ਚੁੱਕਿਆ ਹੈ ਕਿ ਅਜਿਹੇ ਲੋਕਾਂ ਨੂੰ ਦੋ ਨੰਬਰ ਵਿਚ ਹਥਿਆਰ ਮਿਲ ਰਹੇ ਹਨ ਜੋ ਸੁਰੱਖਿਆ ਏਜੰਸੀਆਂ ਅਤੇ ਪੁਲਸ ਲਈ ਅਤੇ ਚਿੰਤਾ ਦਾ ਵਿਸ਼ਾ ਹੈ ।
ਸ਼ੱਕ ਦੇ ਦਾਇਰੇ ਵਿਚ ਹਨ ਤਾਰ ਦੇ ਪਾਰ ਖੇਤੀ ਕਰਨ ਵਾਲੇ ਕਿਸਾਨ : ਬੀ. ਐੱਸ. ਐੱਫ. ਵੱਲੋਂ ਬੀ. ਓ. ਪੀ. ਫਤਾਹਪੁਰ ਵਿਚ ਸੋਨੂੰ ਨਾਮ ਦੇ ਕਿਸਾਨ ਅਤੇ ਉਸਦੇ ਸਾਥੀ ਰਾਂਝਾ ਸਿੰਘ ਨੂੰ 20 ਕਰੋੜ ਦੀ ਹੈਰੋਇਨ ਅਤੇ ਹਥਿਆਰਾਂ ਦੇ ਨਾਲ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਹੁਣ ਬੀ. ਓ. ਪੀ. ਉਦਰਧਾਰੀਵਾਲ ਵਿਚ ਵੀ ਨਜ਼ਦੀਕੀ ਪਿੰਡ ਦੇ ਦੋ ਲੋਕਾਂ ਦੀ ਧਰਪਕੜ ਹੋਣ ਦੇ ਬਾਅਦ ਤਾਰਾਂ ਦੇ ਪਾਰ ਖੇਤੀ ਕਰਨ ਵਾਲੇ ਕਿਸਾਨ ਸ਼ੱਕ ਦੇ ਦਾਇਰੇ ਵਿਚ ਆ ਗਏ ਹਨ ਹਾਲਾਂਕਿ ਨਾਮਾਤਰ ਕਿਸਾਨ ਹੀ ਇਸ ਤਰ੍ਹਾਂ ਦੀ ਦੇਸ਼ਧਰੋਹੀ ਗਤੀਵਿਧੀਆਂ ਵਿਚ ਸ਼ਾਮਲ ਪਾਏ ਜਾਂਦੇ ਹਨ ਪਰ ਅਜਿਹੇ ਲੋਕਾਂ ਦੀਆਂ ਹਰਕਤਾਂ ਦਾ ਖਮਿਆਜ਼ਾ ਸਾਰੇ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਜ਼ਿਆਦਾਤਰ ਕਿਸਾਨ ਅਜਿਹੇ ਹਨ ਜੋ ਖੇਤੀ ਕਰਨ ਦੇ ਮਕਸਦ ਨਾਲ ਹੀ ਫੈਂਸਿੰਗ ਦੇ ਪਾਰ ਜਾਂਦੇ ਹਨ ਪਰ ਸੋਨੂੰ ਵਰਗੇ ਕਿਸਾਨਾਂ ਦਾ ਹੈਰੋਇਨ ਦੀ ਖੇਪ ਦੇ ਨਾਲ ਫੜੇ ਜਾਣ ਦਾ ਮਾਮਲਾ ਜਦੋਂ ਵੀ ਸਾਹਮਣੇ ਆਉਂਦਾ ਹੈ ਤਾਂ ਬਾਕੀ ਕਿਸਾਨਾਂ ਨੂੰ ਵੀ ਅਜਿਹੇ ਲੋਕਾਂ ਦੇ ਕਾਰਨ ਸ਼ਰਮਸਾਰ ਹੋਣਾ ਪੈਂਦਾ ਹੈ।  ਬੀ. ਐੱਸ. ਐੱਫ ਦੇ ਰਿਕਾਰਡ ਵਿਚ ਦਰਜਨਾਂ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਵਿਚ ਤਾਰ ਦੇ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਹੀ ਹੈਰੋਇਨ ਦੀ ਖੇਪ ਦੇ ਨਾਲ ਫੜਿਆ ਗਿਆ ਹੈ।
ਕਿਤੇ ਸੈਦਪੁਰ ਦਾ ਬਿੱਲਾ ਤਾਂ ਨਹੀਂ ਹੈ ਤਿੰਨਾਂ ਕੇਸਾਂ ਦਾ ਮਾਸਟਰਮਾਇੰਡ : ਬੀ. ਐੱਸ. ਐੱਫ. ਵੱਲੋਂ ਪਿਛਲੇ 15 ਦਿਨਾਂ ਵਿਚ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਦੇ ਤਿੰਨ ਕੇਸ ਬਣਾਏ ਜਾ ਚੁੱਕੇ ਹਨ ਪਹਿਲਾਂ ਕੇਸ ਵਿਚ ਸੋਨੂੰ ਅਤੇ ਰਾਂਝਾ ਨੂੰ ਬੀ.ਓ.ਪੀ ਫਤਾਹਪੁਰ ਵਿਚ ਫੜਿਆ ਗਿਆ ਸੀ ਅਤੇ ਫੜੇ ਗਏ ਸਮੱਗਲਰਾਂ ਨੇ ਸੈਦਪੁਰ ਦੇ ਬਿੱਲੇ ਦਾ ਨਾਮ ਲਿਆ ਸੀ ਪਰ ਬਿੱਲਾ ਨੂੰ ਅਜੇ ਤੱਕ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ ਹੈ ਜਦੋਂ ਕਿ ਇਸ ਮਿਆਦ ਵਿਚ ਬੀ.ਓ.ਪੀ. ਉਦਰਧਾਰੀਵਾਲਾ ਅਤੇ ਹੁਣ ਛੰਨਮੁੱਲਾ ਵਿਚ ਵੀ ਹੈਰੋਇਨ ਦੀ ਖੇਪ ਫੜੀ ਜਾ ਚੁੱਕੀ ਹੈ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਤੇ ਸੈਦਪੁਰ ਦਾ ਬਿੱਲਾ ਤਾਂ ਇਸ ਤਿੰਨਾਂ ਕੇਸਾਂ ਦਾ ਮਾਸਟਮਾਇੰਡ ਤਾਂ ਨਹੀਂ ਹੈ ਜਦੋਂ ਤੱਕ ਪੁਲਸ ਬਿੱਲਾ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੀ ਹੈ ਤੱਦ ਤੱਕ ਇਸ ਸਵਾਲ ਦਾ ਜਵਾਬ ਮਿਲਣਾ ਮੁਸ਼ਕਿਲ ਹੀ ਨਜ਼ਰ ਆ ਰਿਹਾ ਹੈ ।

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful