Don't Miss
  • ਜਲੰਧਰ ਬਣਿਆ ਮੋਬਾਇਲ ’ਤੇ ਟਰਾਂਸਪੋਰਟ ਸੇਵਾਵਾਂ ਦੇਣ ਵਾਲਾ ਪਹਿਲਾ ਜ਼ਿਲ੍ਹਾ
  • ਚੀਨ ਦੇ ਟੈਕਸੀ ਐਪ ‘ਚ ਐਪਲ ਨੇ ਕੀਤਾ ਇੱਕ ਅਰਬ ਡਾਲਰ ਦਾ ਨਿਵੇਸ਼
  • ਪੰਜਾਬ ‘ਚ ਬਹੁਪੱਖੀ ਹੌਂਡਾ ਕਾਰ ਬੀ.ਆਰ-ਵੀ ਲਾਂਚ
  • ਇਨਸਾਨਾਂ ਦੀ ਭਾਸ਼ਾ ਕੰਪਿਊਟਰ ਨੂੰ ਸਿਖਾਉਣ ਦਾ ਨਵਾਂ ਤਰੀਕਾ
  • ਦੁਨੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਭਾਰਤ ‘ਚ ਬਣ ਸਕਦੈ
  • ਫੇਸਬੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਯੂਜ਼ਰਜ਼ ਲਈ ਜ਼ਰੂਰੀ ਖਬਰ
  • ਬਿਨਾ ਪੂਛ ਵਾਲੇ ਪੂਛਲ ਤਾਰੇ ਦੀ ਖੋਜ
  • ਦੇਸ਼ ਦੀ ਪਹਿਲੀ ਪਰੰਪਰਾਗਤ ਪਣਡੁੱਬੀ ਕੱਲ੍ਹ ਸਮੁੰਦਰ ‘ਚ ਉੱਤਰੇਗੀ
  • ਹੁਣ ਭਾਰਤ ਕੋਲ ਹੋਵੇਗਾ ਆਪਣਾ ਜੀ.ਪੀ.ਐਸ. ਸਿਸਟਮ
  • ਹੁਣ ਤੱਕ ਦਾ ਸਭ ਤੋਂ ਦਮਦਾਰ ਸਮਾਰਟਫੋਨ ਜਲਦ ਹੋਵੇਗਾ ਲਾਂਚ
Home / Health / Diseases / ਗੁਰਦੇ ਫੇਲ੍ ਹੋਣ ਦੇ ਕਾਰਨ ਅਤੇ ਇਲਾਜ

ਗੁਰਦੇ ਫੇਲ੍ ਹੋਣ ਦੇ ਕਾਰਨ ਅਤੇ ਇਲਾਜ

ਵਿਗਿਆਨਕ ਦ੍ਰਿਸ਼ਟੀਕੋਣ ਅਨੁਸਾਰ ਇਹ ਸਹੀ ਹੈ ਕਿ ਜਿਸ ਦਾ ਦਿਲ, ਰੋਗ-ਰਹਿਤ ਹੋਵੇ ਤੇ ਗੁਰਦੇ  ਤੰਦਰੁਸਤ ਤੇ ਰਾਜੀ-ਬਾਜੀ ਹੋਣ ਉਹ ਬੰਦਾ ਖੁੱਲ੍ਹੇ ਤੇ ਸਹਿਣਸ਼ੀਲ ਸੁਭਾਅ, ਅਤੇ ਚੜ੍ਹਦੀ ਕਲਾ ਵਾਲਾ ਹੋ ਹੁੰਦਾ ਹੈ।
ਕੁਦਰਤ ਨੇ ਮਨੁੱਖ ਨੂੰ (ਅਤੇ ਦੂਸਰੇ ਜਾਨਵਰਾਂ ਨੂੰ ਵੀ) ਬਹੁਤ ਵਾਧੂ ਦਾਤਾਂ ਦਿੱਤੀਆਂ ਹੋਈਆਂ ਹਨ ਜਿਵੇਂ ਦੋ ਫੇਫੜੇ, ਦੋ ਕੰਨ, ਦੋ ਅੱਖਾਂ ਜਦੋਂਕਿ ਇੱਕ ਨਾਲ ਵੀ ਗੁਜ਼ਾਰਾ ਹੋ ਸਕਦਾ ਹੈ। ਜੇ ਕਿਸੇ ਕਾਰਨ ਇਨ੍ਹਾਂ ’ਚੋਂ ਇੱਕ ਅੰਗ, ਖ਼ਰਾਬ ਵੀ ਹੋ ਜਾਵੇ ਤਾਂ ਦੂਜੇ (ਇਕੱਲੇ ਅੰਗ) ਨਾਲ ਪੂਰੀ ਜ਼ਿੰਦਗੀ ਜਿਊਂਇਆ ਜਾ ਸਕਦਾ ਹੈ। ਇਵੇਂ ਹੀ ਕੁਦਰਤ ਨੇ ਗੁਰਦੇ ਵੀ ਦੋ (ਸੱਜਾ ਤੇ ਖੱਬਾ) ਦਿੱਤੇ ਹੋਏ ਹਨ ਜੋ ਪੇਟ ਵਿੱਚ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਦੇ ਨੇੜੇ ਫਿੱਟ ਕੀਤੇ ਹੋਏ ਹਨ। ਗੁਰਦਿਆਂ ਦਾ ਕੰਮ ਸਰੀਰ ਦੀਆਂ ਵੱਖ ਵੱਖ ਕਿਰਿਆਵਾਂ ਦੌਰਾਨ ਪੈਦਾ ਹੋਏ ਜ਼ਹਿਰੀਲੇ ਤੇ ਫਾਲਤੂ ਤੱਤਾਂ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਣਾ ਅਤੇ ਸਰੀਰ ਵਿੱਚ ਪਾਣੀ ਦੀ ਮਿਕਦਾਰ ਦਾ ਸੰਤੁਲਨ ਰੱਖਣਾ। ਗੁਰਦੇ ਇੱਕ ਪੋਣੀ ਦਾ ਕੰਮ ਕਰਦੇ ਹਨ ਜੋ ਜ਼ਹਿਰੀਲੇ ਪਦਾਰਥਾਂ ਨੂੰ ਪੁਣ ਕੇ ਤੇ ਵਾਧੂ ਪਾਣੀ ਨੂੰ ਛਾਣ ਕੇ ਪਿਸ਼ਾਬ ਬਣਾਉਂਦੇ ਹਨ ਜੋ ਬਾਅਦ ਵਿੱਚ ਮਸਾਨੇ ਤਕ ਪਹੁੰਚਦਾ ਹੈ, ਤੇ ਅਸੀਂ ਆਪਣੀ  ਇੱਛਾ ਅਨੁਸਾਰ ਇਸ ਨੂੰ ਸਰੀਰ ’ਚੋਂ ਬਾਹਰ ਕੱਢਦੇ ਹਾਂ।
ਸੋ ਜੇ ਗੁਰਦੇ ਫੇਲ੍ਹ ਹੋ ਜਾਣ ਤਾਂ ਸਰੀਰ ਅੰਦਰ ਫਾਲਤੂ ਤੇ ਜ਼ਹਿਰੀਲੇ ਪਦਾਰਥ ਅਤੇ ਵਾਧੂ ਪਾਣੀ ਜਮ੍ਹਾਂ ਹੋ ਜਾਂਦਾ ਹੈ ਜਿਸ ਨਾਲ ਸੋਜ ਆ ਜਾਂਦੀ ਹਨ। ਇਹ ਸੋਜ ਚਿਹਰੇ ਤੋਂ ਅੱਖਾਂ ਦੇ ਦੁਆਲੇ ਸ਼ੁਰੂ ਹੁੰਦੀ ਹੈ ਜੋ ਬਾਅਦ ਵਿੱਚ ਲੱਤਾਂ, ਬਾਹਵਾਂ ਤੇ ਪੇਟ ਵਿੱਚ ਪਾਣੀ ਜਮ੍ਹਾਂ ਹੋਣ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ। ਦੋਹਾਂ ਗੁਰਦਿਆਂ ਦਾ 20‚ਫ਼ੀਸਦੀ ਹਿੱਸਾ ਵੀ ਠੀਕ ਕੰਮ ਕਰਦਾ ਰਹੇ ਤਾਂ ਆਦਮੀ ਸਹੀ ਸਲਾਮਤ ਰਹਿੰਦਾ ਹੈ ਪਰ ਇਸ ਤੋਂ ਵੱਧ ਨੁਕਸਾਨੇ ਗਏ ਗੁਰਦਿਆਂ ਵਾਲੇ ਵਿਅਕਤੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਪੜ੍ਹਾਅ ਨੂੰ ਯੂਰੀਮੀਆ ਕਿਹਾ ਜਾਂਦਾ ਹੈ। ਇਸ ਦੌਰਾਨ ਭੁੱਖ ਘਟ ਜਾਂਦੀ ਹੈ ਅਤੇ ਥਕਾਵਟ ਤੇ ਕਮਜ਼ੋਰੀ ਰਹਿੰਦੀ ਹੈ। ਜਦੋਂ ਗੁਰਦੇ ਬਿਲਕੁਲ ਹੀ ਕੰਮ ਕਰਨਾ ਬੰਦ ਕਰ ਦੇਣ ਤਾਂ ਇਸ ਆਖ਼ਰੀ ਸਟੇਜ ਨੂੰ ਅਨਦ ਸਟੳਗੲ ੍ਰੲਨੳਲ ਧਸਿੲੳਸੲ  ਕਿਹਾ ਜਾਂਦਾ ਹੈ। ਇਸ ਦੇ ਕਈ ਕਾਰਨ ਹਨ ਜਿਵੇਂ: ਸ਼ੂਗਰ ਰੋਗ ਕਰਕੇ ਗੁਰਦਿਆਂ ਦਾ ਨੁਕਸਾਨਿਆ ਜਾਣਾ, ਗੁਰਦਿਆਂ ਦੀ ਸੋਜ, ਲੰਮੇ ਸਮੇਂ ਤੋਂ ਹਾਈ ਬਲੱਡ ਪ੍ਰੈਸ਼ਰ ਅਤੇ ਗੁਰਦੇ ਦਾ ਹੀ ਇੱਕ ਹੋਰ ਰੋਗ ਫੋਲੇਚੇਸਟਚਿ ਖਦਿਨਏ. ।

ਪੂਰੀ ਤਰ੍ਹਾਂ ਫੇਲ੍ਹ ਹੋ ਜਾਣ ’ਤੇ ਗੁਰਦਾ ਬਦਲੀ ਕਰਵਾਉਣ ਤਕ ਨਕਲੀ ਗੁਰਦੇ ਦਾ ਸਹਾਰਾ ਲੈਣਾ ਪੈਂਦਾ ਹੈ। ਇਹ ਇੱਕ ਮਸ਼ੀਨ ਹੁੰਦੀ ਹੈ ਜਿਸ ਨੂੰ ਡਾਇਲੇਸਿਸ ਮਸ਼ੀਨ ਆਖਦੇ ਹਨ। ਰੋਗੀ ਦੀ ਨਾੜੀ ਕੱਟ ਕੇ ਸਰੀਰ ਦੇ ਖ਼ੂਨ ਨੂੰ ਪਲਾਸਟਿਕ ਦੀਆਂ ਨਾਲੀਆਂ ਰਾਹੀਂ ਇਸ ਮਸ਼ੀਨ ਵਿੱਚੋਂ ਦੀ ਗ਼ੁਜ਼ਾਰਿਆ ਜਾਂਦਾ ਹੈ ਤੇ ਸਾਫ਼ ਕੀਤਾ ਹੋਇਆ ਖ਼ੂਨ ਵਾਪਸ ਸਰੀਰ ਦੀ ਖ਼ੂਨ ਨਾੜੀ ਵਿੱਚ ਪਾ ਦਿੱਤਾ ਜਾਂਦਾ ਹੈ। ਇਸ ਵਿਧੀ ਨਾਲ ਖ਼ੂਨ ਅੰਦਰਲੇ ਫ਼ਾਲਤੂ ਤੇ ਜ਼ਹਿਰੀਲੇ ਤੱਤ ਅਤੇ ਵਾਧੂ ਪਾਣੀ ਖਿੱਚ ਲਿਆ ਜਾਂਦਾ ਹੈ।
ਡਾਇਲੇਸਿਸ ਦੀ ਜ਼ਰੂਰਤ ਕਦੋਂ ਪੈਂਦੀ ਹੈ?
1. ਅਚਾਨਕ ਗੁਰਦੇ ਫੇਲ੍ਹ ਹੋਣਾ, ਬਲੱਡ ਪ੍ਰੈਸ਼ਰ ਇੱਕ ਦਮ ਘਟਣ ਕਰਕੇ (ਗੁਰਦਿਆਂ ਨੂੰ ਖ਼ੂਨ ਦੀ ਸਪਲਾਈ ਬੇਹੱਦ ਘਟ ਹੋ ਜਾਣਾ) ਗੁਰਦੇ ਕੰਮ ਨਹੀਂ ਕਰ ਸਕਦੇ। ਉਂਜ ਇਹ ਗੁਰਦਿਆਂ ਦੀ ਕੋਈ ਬਿਮਾਰੀ ਨਹੀਂ ਹੁੰਦੀ। ਅਜਿਹਾ ਦੁਰਘਟਨਾਵਾਂ ਦੌਰਾਨ ਜਾਂ ਕਿਸੇ ਬਿਮਾਰੀ ਕਰਕੇ ਸਰੀਰ ’ਚੋਂ ਵਧੇਰੇ ਖ਼ੂਨ ਨਿਕਲ ਜਾਣ ਕਰਕੇ ਹੋ ਜਾਂਦਾ ਹੈ।
2. ਗੁਰਦਿਆਂ ਦੇ ਰੋਗ ਕਾਰਨ ਫੇਲ੍ਹ ਹੋਣ ’ਤੇ ਜਦੋਂ ਖ਼ੂਨ ਵਿੱਚ ਕ੍ਰੀਏਟੀਨੀਨ ਦਾ ਪੱਧਰ 7 ਮਿਲੀਗਰਾਮ ਤੋਂ ਉਪਰ ਪੁੱਜ ਜਾਵੇ (ਆਮ ਪੱਧਰ 1 ਤੋਂ 2 ਮਿਲੀ ਗ੍ਰਾਮ ਫ਼ੀਸਦੀ ਹੁੰਦਾ ਹੈ।
3. ਖ਼ੂਨ ਵਿੱਚ ਯੂਰੀਆ ਦੀ ਮਾਤਰਾ 250 ਮਿਲੀਗ੍ਰਾਮ ਫ਼ੀਸਦੀ ਤੋਂ ਵਧ ਜਾਵੇ ਤਾਂ (ਸਾਧਾਰਨ ਪੱਧਰ 15 ਤੋਂ 40 ਮਿਲੀ ਗਰਾਮ ਤਕ ਹੁੰਦਾ ਹੈ)।
4. ਗੁਰਦਾ-ਰੋਗੀ ਨੂੰ ਉਲਟੀਆਂ ਸ਼ੁਰੂ ਹੋ ਜਾਣ ਤੇ ਉਲਟ-ਪੁਲਟ ਗੱਲਾਂ ਕਰਨ ਲੱਗ ਪਵੇ ਤਾਂ। ਇਸ ਨੂੰ ਯੂਰੀਮਿਕ ਕੋਮਾ ਦੀ ਸਟੇਜ ਕਿਹਾ ਜਾਂਦਾ ਹੈ ।
5. ਫੇਫੜਿਆਂ ਵਿੱਚ ਪਾਣੀ ਜਮ੍ਹਾਂ ਕੇ ਸਾਹ ਲੈਣਾ ਅੌਖਾ ਹੋ ਜਾਵੇ ਤਾਂ।
ਕੁਝ ਗੁਰਦਾ ਬਦਲਣ ਬਾਰੇ:
ਗੁਰਦਾ ਦਾਨ ਦੇਣ ਅਤੇ ਲੈਣ ਵਾਲੇ ਵਿਅਕਤੀ ਦੇ ਖ਼ੂਨ ਅਤੇ ਤੰਤੂਆਂ ਦੀ ਪੂਰੀ ਤਰ੍ਹਾਂ ਮੈਚਿੰਗ ਕੀਤੀ ਜਾਂਦੀ ਹੈ। ਜੇਕਰ ਇਨ੍ਹਾਂ ਦਾ ਆਪਸ ਵਿੱਚ ਠੀਕ ਮੈਚ ਨਾ ਹੋਵੇ ਤਾਂ ਗੁਰਦਾ ਲੈਣ ਵਾਲੇ ਦਾ ਸਰੀਰ ਨਵੇਂ ਗੁਰਦੇ ਨੂੰ ਨਾਕਾਰ ਦਿੰਦਾ ਹੈ ਅਤੇ ਇੰਨੇ ਵੱਡੇ ਅਪਰੇਸ਼ਨ ਦਾ ਕੁਝ ਵੀ ਫ਼ਾਇਦਾ ਨਹੀਂ ਨਿਕਲਦਾ। ਸਕੇ ਭੈਣ ਭਰਾਵਾਂ ਜਾਂ ਮਾਂ ਪਿਓ ਦੇ ਗੁਰਦਿਆਂ ਤੇ ਤੰਤੂਆਂ ਦਾ ਪੂਰਾ ਮੈਚ ਆਸਾਨੀ ਨਾਲ ਹੋ ਸਕਦਾ ਹੈ।
ਅੰਗਾਂ ਦੇ ਬਦਲਣ ਵਿੱਚ ਅੰਗ-ਦਾਨੀਆਂ ਨਾਲ ਹੇਰਾ-ਫੇਰੀ ਹੋਣ ਕਾਰਨ ਸਰਕਾਰ ਨੂੰ ਇਸ ਸਬੰਧ ਵਿੱਚ ਸਖ਼ਤ ਕਾਨੂੰਨ ਬਣਾਉਣਾ ਪਿਆ ਹੈ। ਅੰਗ-ਦਾਨੀਆਂ ਦੀ ਇੰਟਰਵਿਊ ਲਈ ਜਾਂਦੀ ਹੈ ਪੂਰੀ ਤੱਸਲੀ ਹੋਣ ’ਤੇ ਸਰਕਾਰੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਦਾਨੀ ਦਾ ਅੰਗ (ਗੁਰਦਾ) ਕੱਢਿਆ ਜਾ ਸਕਦਾ ਹੈ। ਕਈ ਲੋਕ ਪੈਸੇ ਦੀ ਖ਼ਾਤਿਰ ਆਪਣੇ ਗੁਰਦੇ ਵੇਚ ਦਿੰਦੇ ਹਨ ਜਿਸ ਦੀ ਕਾਨੂੰਨ ਆਗਿਆ ਨਹੀਂ ਦਿੰਦਾ।
ਅਪਰੇਸ਼ਨ ਕਰਕੇ ਦਾਨ ਕਰਨ ਵਾਲੇ ਦਾ ਗੁਰਦਾ ਕੱਢ ਕੇ ਰੋਗੀ ਦੇ ਪੇਟ ਅੰਦਰ ਰੱਖ ਦਿੱਤਾ ਜਾਂਦਾ ਹੈ। ਖ਼ੂਨ ਦੀਆਂ ਨਾੜੀਆਂ ਅਤੇ ਪਿਸ਼ਾਬ-ਨਾਲੀਆਂ ਨੂੰ ਜੋੜ ਦਿੱਤਾ ਜਾਂਦਾ ਹੈ। ਜੇ ਸਭ ਕੁਝ ਠੀਕ-ਠਾਕ ਹੋ ਜਾਵੇ ਤਾਂ ਕੁਝ ਮਿੰਟਾਂ ਬਾਅਦ ਹੀ ਪਿਸ਼ਾਬ ਬਣਨਾ ਸ਼ੁਰੂ ਹੋ ਜਾਂਦਾ ਹੈ। ਪੂਰਾ ਮੇਲ ਖਾਂਦਾ ਗੁਰਦਾ ਕਈ ਵਾਰੀ ਸਾਲਾਂ ਬੱਧੀ ਚੱਲ ਜਾਂਦਾ ਹੈ ਤੇ ਵਿਅਕਤੀ ਆਪਣੇ ਰੋਜ਼ ਦੇ ਕੰਮ ਬਿਨਾਂ ਕਿਸੇ ਮੁਸ਼ਕਲ ਦੇ ਕਰਦਾ ਰਹਿੰਦਾ ਹੈ। ਡਾਇਲੇਸਿਸ ਅਤੇ ਗੁਰਦਾ ਬਦਲਣ ’ਤੇ ਕਾਫ਼ੀ ਖ਼ਰਚਾ ਹੋ ਜਾਂਦਾ ਹੈ ਇਸ ਲਈ ਗ਼ਰੀਬ ਮਰੀਜ਼ ਇਹ ਖ਼ਰਚਾ ਬਰਦਾਸ਼ਤ ਕਰਨ ਦੇ ਸਮਰੱਥ ਨਹੀਂ ਹੁੰਦੇ।
ਅਚਾਨਕ ਦੁਰਘਟਨਾ ਦੌਰਾਨ ਜੇ ਦਿਮਾਗ ਪੂਰੀ ਤਰ੍ਹਾਂ ਨੁਕਸਾਨਿਆ ਜਾਵੇ ਤੇ ਬਾਕੀ ਅੰਗ (ਦਿਲ, ਗੁਰਦੇ, ਫੇਫੜੇ ਅਤੇ ਜਿਗਰ ਆਦਿ ਕੰਮ ਕਰਦੇ ਹੋਣ ਤਾਂ ਇਸ ਨੂੰ ‘ਬਰੇਨ ਡੈਥ’ ਕਿਹਾ ਜਾਂਦਾ ਹੈ ਅਜਿਹੇ ਵਿਅਕਤੀ ਦੇ ਰਿਸ਼ਤੇਦਾਰ ਸਵੈ-ਇੱਛਾ ਨਾਲ ਜੇ ਆਪਣੇ ਉਸ ਸਬੰਧੀ ਦਾ ਸਰੀਰ ਦਾਨ ਕਰਦੇ ਹਨ ਤਾਂ ਉਸ ਦੀਆਂ ਅੱਖਾਂ ਜਿਗਰ ਤੇ ਗੁਰਦੇ ਕਿਸੇ ਲੋੜਵੰਦ ਦੇ ਕੰਮ ਆ ਜਾਂਦੇ।
ਗੁਰਦਿਆਂ ਦੀਆਂ ਵੀ ਕਈ ਅਜਿਹੀਆਂ ਬਿਮਾਰੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਜੇ ਗੁਰਦਾ ਬਦਲਵਾ ਲਿਆ ਜਾਵੇ ਤਾਂ ਨਵੇਂ ਗੁਰਦੇ ਵਿੱਚ ਵੀ ਉਹੀ ਬਿਮਾਰੀ ਵਿਕਸਿਤ ਹੋ ਜਾਂਦੀ ਹੈ ਇਸ ਲਈ ਅਜਿਹੇ ਕੇਸਾਂ ਵਿੱਚ ਗੁਰਦੇ ਨੂੰ ਬਦਲਵਉਣ ਦੀ ਕੋਈ ਤੁਕ ਨਹੀਂ ਹੁੰਦੀ।
ਗੁਰਦਾ ਬਦਲੀ ਕਰਨ ਦੀ ਇਹ ਤਕਨੀਕ ਭਾਂਵੇਂ ਸਾਰੇ ਰੋਗੀਆਂ ਨੂੰ ਫ਼ਾਇਦਾ ਨਹੀਂ ਪਹੁੰਚਾ ਸਕਦੀ, ਫਿਰ ਵੀ ਕਾਫ਼ੀ ਰੋਗੀ ਆਪਣੀ ਜ਼ਿੰਦਗੀ ਦੇ ਕੁਝ ਸਾਲ ਵਧਾ ਕੇ ਕਈ ਜ਼ਰੂਰੀ ਜ਼ਿਮੇਵਾਰੀਆਂ ਨਿਭਾ ਸਕਦੇ ਹਨ।

Next: ਗੈਂਗਰੇਪ ਦੇ ਬਾਅਦ ਨਬਾਲਿਗ ਦੀ ਮੌਤ , ਚਾਰ ਦਿਨ ਬਾਅਦ ਕਬਰ ਵਲੋਂ ਕੱਢੀ ਗਈ ਲਾਸ਼

About see media

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful