Don't Miss
  • ਜਲੰਧਰ ਬਣਿਆ ਮੋਬਾਇਲ ’ਤੇ ਟਰਾਂਸਪੋਰਟ ਸੇਵਾਵਾਂ ਦੇਣ ਵਾਲਾ ਪਹਿਲਾ ਜ਼ਿਲ੍ਹਾ
  • ਚੀਨ ਦੇ ਟੈਕਸੀ ਐਪ ‘ਚ ਐਪਲ ਨੇ ਕੀਤਾ ਇੱਕ ਅਰਬ ਡਾਲਰ ਦਾ ਨਿਵੇਸ਼
  • ਪੰਜਾਬ ‘ਚ ਬਹੁਪੱਖੀ ਹੌਂਡਾ ਕਾਰ ਬੀ.ਆਰ-ਵੀ ਲਾਂਚ
  • ਇਨਸਾਨਾਂ ਦੀ ਭਾਸ਼ਾ ਕੰਪਿਊਟਰ ਨੂੰ ਸਿਖਾਉਣ ਦਾ ਨਵਾਂ ਤਰੀਕਾ
  • ਦੁਨੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਭਾਰਤ ‘ਚ ਬਣ ਸਕਦੈ
  • ਫੇਸਬੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਯੂਜ਼ਰਜ਼ ਲਈ ਜ਼ਰੂਰੀ ਖਬਰ
  • ਬਿਨਾ ਪੂਛ ਵਾਲੇ ਪੂਛਲ ਤਾਰੇ ਦੀ ਖੋਜ
  • ਦੇਸ਼ ਦੀ ਪਹਿਲੀ ਪਰੰਪਰਾਗਤ ਪਣਡੁੱਬੀ ਕੱਲ੍ਹ ਸਮੁੰਦਰ ‘ਚ ਉੱਤਰੇਗੀ
  • ਹੁਣ ਭਾਰਤ ਕੋਲ ਹੋਵੇਗਾ ਆਪਣਾ ਜੀ.ਪੀ.ਐਸ. ਸਿਸਟਮ
  • ਹੁਣ ਤੱਕ ਦਾ ਸਭ ਤੋਂ ਦਮਦਾਰ ਸਮਾਰਟਫੋਨ ਜਲਦ ਹੋਵੇਗਾ ਲਾਂਚ
Home / Health / Diseases / ਨੀਂਦਰ ਦੀਆਂ ਝਪਕੀਆਂ ਦੇ ਅਟੈਕ ਹਨ ਇੱਕ ਗੰਭੀਰ ਬਿਮਾਰੀ –ਨਾਰਕੋਲੈਪਸੀ

ਨੀਂਦਰ ਦੀਆਂ ਝਪਕੀਆਂ ਦੇ ਅਟੈਕ ਹਨ ਇੱਕ ਗੰਭੀਰ ਬਿਮਾਰੀ –ਨਾਰਕੋਲੈਪਸੀ

ਜਦੋਂ ਇਹ ਪਤਾ ਲੱਗਾ ਕਿ ਢਾਈ ਲੱਖ ਅਮਰੀਕਨ ਨੀਂਦਰ ਦੀਆਂ ਝਪਕੀਆਂ ਦੇ ਅਟੈਕ (ਨਾਰਕੋਲੈਪਸੀ) ਦੇ ਸ਼ਿਕਾਰ ਹੋ ਚੁੱਕੇ ਹਨ ਤਾਂ ਅਮਰੀਕਾ ਡਾਕਟਰਾਂ ਨੇ ਇਸ ਉੱਤੇ ਖੋਜ ਸ਼ੁਰੂ ਕਰ ਦਿੱਤੀ। ਇੱਧਰ ਸਾਡੇ ਭਾਰਤ ਦੇ ਸਰਕਾਰੀ ਕਰਮਚਾਰੀ ਡਿਊਟੀ ਦੌਰਾਨ ਨੀਂਦਰ ਦੀਆਂ ਝੁੱਟੀਆਂ ਲੈਣ ਦੇ ਇੰਨੇ ਆਦੀ ਹੋ ਚੁੱਕੇ ਹਨ ਕਿ ਭਾਰਤ ਵਿੱਚ ਇਸ ਨੂੰ ਬਿਮਾਰੀ ਗਿਣਿਆ ਹੀ ਨਹੀਂ ਜਾਂਦਾ ਅਤੇ ਇਸੇ ਲਈ ਕੋਈ ਇਲਾਜ ਕਰਵਾਉਣ ਵੀ ਨਹੀਂ ਜਾਂਦਾ। ਅਮਰੀਕਨਾਂ ਦੀ ਖ਼ਾਸੀਅਤ ਇਹ ਹੈ ਕਿ ਉਹ ਹਰ ਬਿਮਾਰੀ ਦੀ ਜੜ੍ਹ ਤਕ ਜਾਂਦੇ ਹਨ ਅਤੇ ਕੋਰੀਅਨ ਖੁਰਾ ਖੋਜ ਮਿਟਾ ਦਿੰਦੇ । ਇੱਕ ਮੀਟਿੰਗ ਵਿੱਚ ਉੱਤਰੀ ਕੋਰੀਆ ਦੇ ਰੱਖਿਆ ਮੰਤਰੀ ਦੇ ਸੌਂ ਜਾਣ ਕਾਰਨ ਉਸ ਨੂੰ ਤੋਪ ਨਾਲ ਉਡਾ ਦਿੱਤਾ ਗਿਆ।
ਦਿਨ ਵੇਲੇ ਨੀਂਦਰ ਵਿੱਚ ਗੜੁੱਚ ਹੁੰਦੇ ਰਹਿਣਾ, ਰਾਤ ਨੂੰ ਪੂਰੀ ਨੀਂਦਰ ਆਉਣੀ ਜਾਂ ਨਾ ਆਉਣੀ ਅਤੇ ਇਕਦਮ ਕਿਸੇ ਤਣਾਓ ਅਧੀਨ ਸਰੀਰ ਦੇ ਸਾਰੇ ਪੱਠਿਆਂ ਦੀ ਕਮਜ਼ੋਰੀ ਮਹਿਸੂਸ ਹੋਣ ਲੱਗ ਪੈਣੀ (ਕੈਟਾਪਲੈਕਸੀ) ਬਹੁਤ ਆਮ ਜਿਹੀ ਗੱਲ ਬਣ ਚੁੱਕੀ ਹੈ। ਕੈਟਾਪਲੈਕਸੀ ਸਿਰਫ਼ ਗੁੱਸੇ ਦੌਰਾਨ ਹੀ ਨਹੀਂ ਬਲਕਿ ਜ਼ੋਰ ਦੀ ਹੱਸਣ ਜਾਂ ਮਜ਼ਾਕ ਉਡਾਉਣ ਸਮੇਂ ਵੀ ਮਹਿਸੂਸ ਹੋ ਸਕਦੀ ਹੈ।
ਨਾਰਕੋਲੈਪਸੀ ਵਿੱਚ ਮਰੀਜ਼ ਦਾ ਬੈਠੇ ਬਿਠਾਏ ਨੀਂਦਰ ਦਾ ਝੂਟਾ ਲੈਂਦੇ ਹੋਏ ਸਿਰ ਝਟਕਾ ਖਾ ਕੇ ਇੱਕ ਪਾਸੇ ਵੱਲ ਜਾ ਸਕਦਾ ਹੈ, ਹੇਠਲਾ ਜਬਾੜਾ ਲਟਕ ਸਕਦਾ ਹੈ, ਗੋਡੇ ਲਟਕ ਕੇ ਪਰ੍ਹਾਂ ਹੋ ਸਕਦੇ ਹਨ ਜਾਂ ਪੂਰਾ ਸਰੀਰ ਹੀ ਲਕਵੇ ਵਾਂਗ ਢਿੱਲਾ ਪੈ ਸਕਦਾ ਹੈ। ਆਮ ਤੌਰ ਉੱਤੇ ਨਾਰਕੋਲੈਪਸੀ ਦੇ ਮਰੀਜ਼ 10 ਤੋਂ 25 ਸਾਲਾਂ ਦੇ ਹੁੰਦੇ ਹਨ। ਇਸ ਤੋਂ ਛੋਟੀ ਉਮਰ ਵਿੱਚ ਵੀ ਇਹ ਬਿਮਾਰੀ ਸ਼ੁਰੂ ਹੁੰਦੀ ਵੇਖੀ ਗਈ ਹੈ। ਇੱਕ ਵਾਰ ਇਹ ਬਿਮਾਰੀ ਹੋ ਜਾਏ ਤਾਂ ਸਾਰੀ ਉਮਰ ਦਾ ਰੋਗ ਬਣ ਜਾਂਦਾ ਹੈ। ਪਹਿਲਾਂ ਇਸ ਦੇ ਪੂਰੇ ਕਾਰਨ ਲੱਭੇ ਨਹੀਂ ਸਨ ਗਏ, ਪਰ ਹੁਣ ਜੀਨ ਉੱਤੇ ਆਧਾਰਿਤ ਰੋਗ ਮੰਨ ਲਿਆ ਗਿਆ ਹੈ।
ਜਾਪਾਨੀਆਂ ਵਿੱਚ ਇਹ ਬਿਮਾਰੀ ਕਾਫ਼ੀ ਮਿਲਦੀ ਹੈ, ਪਰ ਅਫ਼ਰੀਕਨ ਤੇ ਅਮਰੀਕਨ ਇਸ ਦਾ ਸਭ ਤੋਂ ਵੱਧ ਸ਼ਿਕਾਰ ਹੁੰਦੇ ਹਨ। ਦੁਨੀਆਂ ਭਰ ਵਿੱਚ ਲਗਪਗ 3 ਫ਼ੀਸਦੀ ਲੋਕ ਇਸ ਬਿਮਾਰੀ ਦੇ ਸ਼ਿਕਾਰ ਹਨ, ਜਿਨ੍ਹਾਂ ਵਿੱਚ ਭਾਰਤੀਆਂ ਦੀ ਗਿਣਤੀ ਇਸ ਲਈ ਘੱਟ ਦੱਸੀ ਗਈ ਹੈ ਕਿਉਂਕਿ ਭਾਰਤੀ ਇਸ ਨੂੰ ਰਾਤ ਦਾ ਉਨੀਂਦਰਾ ਕਹਿ ਕੇ ਟਾਲ ਜਾਂਦੇ ਹਨ ਤੇ ਡਾਕਟਰੀ ਇਲਾਜ ਲਈ ਪਹੁੰਚਦੇ ਹੀ ਨਹੀਂ। ਇਸ ਲਈ ਸਹੀ ਗਿਣਤੀ ਕੀਤੀ ਹੀ ਨਹੀਂ ਜਾ ਸਕੀ।
1887 ਵਿੱਚ ਕੁਝ ਟੱਬਰ ਲੱਭੇ ਗਏ ਸਨ ਜਿਨ੍ਹਾਂ ਵਿੱਚ ਨਾਰਕੋਲੈਪਸੀ ਦੀ ਬਿਮਾਰੀ ਪੁਸ਼ਤ-ਦਰ-ਪੁਸ਼ਤ ਚੱਲ ਰਹੀ ਸੀ। ਕੁੱਤਿਆਂ ਵਿੱਚ ਵੀ ਨਾਰਕੋਲੈਪਸੀ/ ਕੈਟਾਪਲੈਕਸੀ ਲੱਭੀ ਜਾ ਚੁੱਕੀ ਹੈ। ਉਨ੍ਹਾਂ ਵਿੱਚ ਬਿਮਾਰੀ ਦੇ ਲੱਛਣ ਬਿਲਕੁਲ ਇਨਸਾਨਾਂ ਵਰਗੇ ਹੀ ਹੁੰਦੇ ਹਨ। ਜਿਨ੍ਹਾਂ ਮਰੀਜ਼ਾਂ ਨੂੰ ਨਾਰਕੋਲੈਪਸੀ ਦੀ ਬਿਮਾਰੀ ਹੋਵੇ, ਉਨ੍ਹਾਂ ਦੇ ਸਰੀਰ ਅੰਦਰ ਹਾਈਪੋਕਰੈਟਿਨ ਨਿਊਰੋ ਟਰਾਂਸਮਿਸ਼ਨ ਵਿੱਚ ਨੁਕਸ ਲੱਭਿਆ ਜਾ ਚੁੱਕਿਆ ਹੈ। ਇਸ ਦਾ ਮਤਲਬ ਹੈ, ਦਿਮਾਗ ਵਿਚਲੇ ਹਾਈਪੋਥੈਲਮਸ ਦੇ ਲਗਪਗ 70,000 ਸੈੱਲ ਜੋ ਪੈਪਟਾਈਡ ਬਣਾਉਂਦੇ ਹਨ, ਉਨ੍ਹਾਂ ਦਾ ਨਕਾਰਾ ਹੋ ਜਾਣਾ!
ਜਿਨ੍ਹਾਂ ਨੂੰ ਨਾਰਕੋਲੈਪਸੀ ਹੋ ਜਾਵੇ ਉਨ੍ਹਾਂ ਨੇ ਭਾਵੇਂ ਰਾਤ ਦੀ ਨੀਂਦਰ ਪੂਰੀ ਕੀਤੀ ਹੋਵੇ, ਫੇਰ ਵੀ ਦਿਨ ਵੇਲੇ ਕੁਝ ਸਕਿੰਟ ਤੋਂ ਲੈ ਕੇ 30 ਮਿੰਟ ਤੋਂ ਵੱਧ ਸਮੇਂ ਤਕ ਨੀਂਦਰ ਦੇ ਅਟੈਕ ਹੋ ਸਕਦੇ ਹਨ। ਜੇ ਉਨ੍ਹਾਂ ਨੂੰ ਨੀਂਦ ਵਿੱਚੋਂ ਜਗਾ ਦਿੱਤਾ ਜਾਵੇ ਤਾਂ ਅਜਿਹੇ ਮਰੀਜ਼ਾਂ ਨੂੰ ਕੁਝ ਪਲਾਂ ਲਈ ਪੱਠਿਆਂ ਵਿੱਚ ਜ਼ੋਰ ਖ਼ਤਮ ਹੋਇਆ ਮਹਿਸੂਸ ਹੋਣਾ ਜਾਂ ਕੈਟਾਪਲੈਕਸੀ ਵੀ ਹੋ ਸਕਦੀ ਹੈ। ਜਿਸ ਤਰ੍ਹਾਂ ਰੈਮ ਨੀਂਦਰ ਦੌਰਾਨ ਸੁਫ਼ਨਿਆਂ ਦਾ ਦੌਰ ਚਲਦਾ ਹੈ ਅਤੇ ਕੁਝ ਅਜੀਬ ਗੱਲਾਂ ਦਿਸਦੀਆਂ ਹਨ ਬਿਲਕੁਲ ਉਹੋ ਕੁਝ ਨਾਰਕੋਲੈਪਸੀ ਦੌਰਾਨ ਮਹਿਸੂਸ ਹੁੰਦਾ ਹੈ, ਜੋ ਇਹ ਸਾਬਤ ਕਰਦਾ ਹੈ ਕਿ ਇਹ ਨੀਂਦਰ ਦਾ ਹੀ ਇੱਕ ਕਿਸਮ ਦਾ ਰੋਗ ਹੈ।
ਭਾਵੇਂ ਜਵਾਨ ਹੋ ਰਹੇ ਬੱਚੇ ਵਿੱਚ ਇਹ ਰੋਗ ਸ਼ੁਰੂ ਹੋ ਜਾਂਦਾ ਹੈ ਪਰ ਮਾਪੇ ਬਹੁਤੀ ਵਾਰ ਇਲਾਜ ਕਰਵਾਉਣ ਨਹੀਂ ਪਹੁੰਚਦੇ ਕਿਉਂਕਿ ਉਹ ਇਸ ਨੂੰ ਸੁਸਤੀ ਜਾਂ ਵੱਧ ਪੜ੍ਹਾਈ ਕਰਨ ਨਾਲ ਜੋੜ ਕੇ ਬੇਗ਼ੌਰੇ ਹੋ ਜਾਂਦੇ ਹਨ। ਇਸੇ ਲਈ ਆਮ ਤੌਰ ‘ਤੇ ਇਹ ਰੋਗ ਲੱਭਣ ‘ਤੇ ਕਈ-ਕਈ ਸਾਲ ਲੰਘ ਜਾਂਦੇ ਹਨ। ਕੁਝ ਮਾਪੇ ਸਿਰ ‘ਤੇ ਕਿਸੇ ਪੁਰਾਣੀ ਸੱਟ ਸਦਕਾ ਜਾਂ ਕਮਜ਼ੋਰੀ ਸਮਝ ਕੇ ਇਲਾਜ ਕਰਵਾਉਂਦੇ ਹੀ ਨਹੀਂ।
1999 ਵਿੱਚ ਨਾਰਕੋਲੈਪਸੀ ਦਾ ਜੀਨ ਜਦੋਂ ਜਾਨਵਰਾਂ ਵਿੱਚ ਲੱਭ ਕੇ ਖੋਜ ਕੀਤੀ ਗਈ ਤਾਂ ਇਨਸਾਨਾਂ ਵਿੱਚ ਇਸ ਦਾ ਇਲਾਜ ਸੰਭਵ ਹੋ ਸਕਿਆ। ਹਾਈਪੋਕਰੈਟਿਨ ਰਿਸੈਪਟਰ 2 ਪ੍ਰੋਟੀਨ ਦਿਮਾਗ਼ ਦੇ ਸੈੱਲਾਂ ਨੂੰ ਸੁਨੇਹੇ ਫੜਨ ਵਿੱਚ ਮਦਦ ਕਰਦਾ ਹੈ। ਜਦੋਂ ਇਹ ਜੀਨ ਸਹੀ ਐਨਕੋਡਿੰਗ ਨਾ ਕਰ ਸਕੇ ਤਾਂ ਪੂਰੇ ਸੁਨੇਹੇ ਨਹੀਂ ਫੜੇ ਜਾਂਦੇ। ਇੰਜ ਜਿਹੜੇ ਸੁਨੇਹੇ ਜਗਾਉਣ ਵਾਸਤੇ ਪਹੁੰਚ ਰਹੇ ਹੋਣ ਉਨ੍ਹਾਂ ਨੂੰ ਦਿਮਾਗ਼ ਫੜਦਾ ਹੀ ਨਹੀਂ ਅਤੇ ਬੰਦਾ ਨੀਂਦਰ ਵਿੱਚ ਗੜੁੱਚ ਹੋ ਜਾਂਦਾ ਹੈ।
ਅਮਰੀਕਨ ਡਾਕਟਰਾਂ ਅਨੁਸਾਰ ਸਿਰਫ਼ ਨਾਰਕੋਲੈਪਸੀ ਹੀ ਨਹੀਂ ਬਲਕਿ ਨੀਂਦਰ ਦੀਆਂ ਹੋਰ ਵੀ ਕਈ ਬਿਮਾਰੀਆਂ (70 ਕਿਸਮਾਂ) ਤੋਂ ਲਗਪਗ 40 ਮਿਲੀਅਨ ਅਮਰੀਕਨ ਗ੍ਰਸਤ ਹਨ ਜਿਸ ਸਦਕਾ ਉਨ੍ਹਾਂ ਦੇ ਕੰਮ ਕਾਰ ਵਿੱਚ ਵਿਗਨ ਪੈਣ ਨਾਲ ਲਗਪਗ 16 ਮਿਲੀਅਨ ਪੈਸਾ ਇਲਾਜ ਵਿੱਚ ਜ਼ਾਇਆ ਹੋ ਰਿਹਾ ਹੈ।
ਨੀਂਦ ਦਾ ਇੱਕ ਆਮ ਹੀ ਪਾਇਆ ਜਾਣ ਵਾਲਾ ਰੋਗ ਇੱਕ ਹੋਰ ਰੋਗ ਹੈ ਜਿਸ ਵਿੱਚ ਸੌਂਦੇ ਹੋਏ ਪੈਰਾਂ ਜਾਂ ਲੱਤਾਂ ਵਿੱਚ ਕੀੜੀਆਂ ਚਲਦੀਆਂ ਮਹਿਸੂਸ ਹੋਣੀਆਂ ਜਾਂ ਸੂਈਆਂ ਵਜਦੀਆਂ ਮਹਿਸੂਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਕੁਝ ਚਿਰ ਪਾਸਾ ਸੁੰਨ ਜਾਂ ਭਾਰਾ ਜਿਹਾ ਲਗਦਾ ਹੈ ਜਿਸ ਲਈ ਲੱਤਾਂ ਛੰਡਣੀਆਂ ਪੈਂਦੀਆਂ ਹਨ। ਅਮਰੀਕਾ ਵਿੱਚ ਇਸ ਬਿਮਾਰੀ ਤੋਂ ਲਗਪਗ 12 ਮਿਲੀਅਨ ਲੋਕ ਪੀੜਤ ਹਨ ਤੇ ਭਾਰਤ ਵਿੱਚ ਵੀ ਇਹ ਬਿਮਾਰੀ ਕਾਫ਼ੀ ਪਾਈ ਜਾਂਦੀ ਹੈ। ਜ਼ਿਆਦਾਤਰ ਵਧਦੀ ਉਮਰ ਵਿੱਚ ਇਹ ਬਿਮਾਰੀ ਹੁੰਦੀ ਹੈ ਪਰ ਲਹੂ ਦੀ ਕਮੀ, ਸ਼ੱਕਰਰੋਗ ਜਾਂ ਗਰਭ ਠਹਿਰਨ ਦੌਰਾਨ ਇਹ ਕਿਸੇ ਵੀ ਉਮਰ ਵਿੱਚ ਹੋ ਜਾਂਦੀ ਹੈ। ਇਸ ਨੂੰ ‘ਰੈਸਟਲੈੱਸ ਲੈੱਗ ਸਿੰਡਰੋਮ’ ਕਹਿੰਦੇ ਹਨ। ਇਸ ਦੇ ਨਾਲ ਹੀ ‘ਪੀਰੀਓਡਿਕ Çਲੰਬ ਮੂਵਮੈਂਟ ਡਿਸਔਰਡਰ’ ਹੋ ਸਕਦਾ ਹੈ ਜਿਸ ਵਿੱਚ ਲੱਤਾਂ ਵਿੱਚ ਹਲਕੇ ਝਟਕੇ ਮਹਿਸੂਸ ਹੁੰਦੇ ਹਨ। ਇਹ ਨੀਂਦ ਦੌਰਾਨ ਹਰ 20 ਤੋਂ 40 ਸਕਿੰਟ ਲਈ ਹੋ ਸਕਦੇ ਹਨ ਤੇ ਬੰਦਾ ਇਹ ਝਟਕਾ ਮਹਿਸੂਸ ਕਰਦੇ ਸਾਰ ਜਾਗ ਪੈਂਦਾ ਹੈ। ਸੱਠ ਵਰ੍ਹਿਆਂ ਦੀ ਉਮਰ ਤੋਂ ਬਾਅਦ ਲਗਪਗ ਇਕ ਤਿਹਾਈ ਨੀਂਦ ਦੇ ਰੋਗ ਇਸੇ ਕਿਸਮ ਦੇ ਹੁੰਦੇ ਹਨ। ਇਸ ਦੇ ਇਲਾਜ ਲਈ ਡੋਪਾਮੀਨ ‘ਤੇ ਅਸਰ ਕਰਨ ਵਾਲੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਨਾਰਕੋਲੈਪਸੀ ਲਈ ਐਂਟੀਡਿਪਰੈੱਸੈਂਟ, ਸਟਿਮੂਲੈਂਟ ਤੇ ਹੋਰ ਦਵਾਈਆਂ ਮੌਜੂਦ ਹਨ ਜਿਨ੍ਹਾਂ ਨਾਲ ਇਸ ਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਕੁਝ ਕੇਸਾਂ ਵਿੱਚ ਦਿਨ ਦੇ ਕਿਸੇ ਸਮੇਂ ਖ਼ਾਸਕਰ ਦੁਪਹਿਰੇ ਅੱਧਾ ਕੁ ਘੰਟਾ ਲਾਜ਼ਮੀ ਨੀਂਦਰ ਲੈਣ ਨਾਲ ਵੀ ਬੇਵਕਤ ਨੀਂਦਰ ਦੇ ਝਟਕਿਆਂ ਤੋਂ ਰਾਹਤ ਮਿਲ ਜਾਂਦੀ ਹੈ।
ਜੇ ਇਸ ਬਿਮਾਰੀ ਨੂੰ ਵੇਲੇ ਸਿਰ ਲੱਭ ਕੇ ਇਲਾਜ ਕਰ ਲਿਆ ਜਾਵੇ ਤਾਂ ਕਿਸੇ ਜ਼ਰੂਰੀ ਮੀਟਿੰਗ, ਸਫ਼ਰ ਜਾਂ ਕਿਸੇ ਇਕੱਠ ਦੌਰਾਨ ਹਾਸੇ ਠੱਠੇ ਦਾ ਸ਼ਿਕਾਰ ਬਣਨ ਤੋਂ ਬਚਿਆ ਜਾ ਸਕਦਾ ਹੈ।

Next: 44000 ਵਾਲਾ ਇਹ ਸਮਾਰਟਫੋਨ ਹੁਣ ਸਿਰਫ 30 ਹਜ਼ਾਰ ਤੋਂ ਵੀ ਘੱਟ ਕੀਮਤ ‘ਚ

About see media

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful