ਨਵੀਂ ਦਿੱਲੀ–ਸੰਸਦੀ ਕਮੇਟੀ (ਵਿੱਤ) ਦੇ ਮੁੱਖੀ ਵੀਰੱਪਾ ਮੋਇਲੀ ਨੇ ਕੇਂਦਰ ਦੀ ਤਜਵੀਜ਼ਸ਼ੁਦਾ ਸੋਨ ਮੁਦਰੀਕਰਨ ਯੋਜਨਾ ’ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਸਰਕਾਰ ਨੂੰ ਇਸ ’ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਕਿਉਂਕਿ ਮੌਜੂਦਾ ਸ਼ਰਤਾਂ ਨਾਲ ਇਸ ਦੇ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ। ਕਮੇਟੀ ਇਸ ਯੋਜਨਾ ਦੀ ਜਾਂਚ ਪਡ਼ਤਾਲ ਕਰੇਗੀ ਕਿਉਂਕਿ ਸੋਨ ਸਨਅਤ ਨਾਲ ਸਬੰਧਤ ਕੰਪਨੀਆਂ ਨੇ ਇਸ ਕਮੇਟੀ ਨੂੰ ਇਕ ਮੰਗਪੱਤਰ ਦੇਕੇ ਇਸ ਬਾਰੇ ਗੰਭੀਰ ਤੌਖਲੇ ਪ੍ਰਗਟਾਏ ਹਨ।
ਵਰਨਣਯੋਗ ਹੈ ਕਿ ਸਰਕਾਰ ਨੇ ਚਾਲੂ ਵਿੱਤੀ ਘਾਟੇ ਨੂੰ ਘੱਟ ਕਰਨ ਤੇ ਸੋਨੇ ਦੀ ਦਰਾਮਦ ’ਤੇ ਦੇਸ਼ ਦੀ ਅਾਤਮ ਨਿਰਭਰਤਾ ਘਟਾਉਣ ਲੲੀ ਮੲੀ ਵਿੱਚ ਸੋਨ ਮੁਦਰੀਕਰਨ ਯੋਜਨਾ ਨੀਤੀ ਦਾ ਖਰਡ਼ਾ ਪੇਸ਼ ਕੀਤਾ ਸੀ। ਇਸ ਤਹਿਤ ਘਰੇਲੂ ਸੋਨ ਭੰਡਾ ਨੂੰ ਰਿਸਾੲੀਕਲ ਕਰਦੇ ਹੋਏ ਸੋਨੇ ਦਾ ਮੁਦਰੀਕਰਨ ਕੀਤਾ ਜਾਣਾ ਹੈ। ਸ੍ਰੀ ਮੋਇਲੀ ਨੇ ਇਥੇ ਐਸੋਚੈਮ ਦੇ ਇਕ ਸਮਾਗਮ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਇਸ ਯੋਜਨਾ ’ਤੇ ਨਜ਼ਰਸਾਨੀ ਤੇ ਸਮੀਖਿਆ ਹੋਣੀ ਚਾਹੀਦੀ ਹੈ। ਇਹ ਸਿਰਫ਼ ਕਮੇਟੀ ਦਾ ੲਿਤਰਾਜ਼ ਨਹੀਂ ਹੈ ਸਗੋਂ ਸਨਅਤ ਜਗਤ ਦੇ ਹੋਰ ਕੲੀ ਲੋਕਾਂ ਦਾ ਮੰਨਣਾ ਹੈ ਕਿ ਇਹ ਯੋਜਨਾ ਵਿਵਹਾਰਕ ਨਹੀਂ ਹੈ। ਇਸ ਲੲੀ ਅਜਿਹੀ ਕੋੲੀ ਯੋਜਨਾ ਲਿਆੳੁਣ ਦਾ ਮਤਲਬ ਨਹੀਂ ਜੋ ਚੱਲੇ ਹੀ ਨਹੀਂ। ੳੁਨ੍ਹਾਂ ਕਿਹਾ ਕਿ ਸਨਅਤ ਜਗਤ ਵੱਲੋਂ ਇਸ ਮੁੱਦੇ ’ਤੇ ਇਕ ਮੰਗਪੱਤਰ ਕਮੇਟੀ ਨੂੰ ਦਿੱਤਾ ਗਿਆ ਹੈ। ਕਮੇਟੀ ਇਸ ’ਤੇ ਵਿਚਾਰ ਕਰਕੇ ਇਸ ਯੋਜਨਾ ੳੁਪਰ ਆਪਣੀ ਰਿਪੋਰਟ ਪੇਸ਼ ਕਰੇਗੀ। ੳੁਨ੍ਹਾਂ ਕਿਹਾ ਕਿ ਸਰਕਾਰ ਨੂੰ ਯੋਜਨਾ ਸਰਲ ਬਣਾੳੁਣ ਲੲੀ ਕੰਮ ਕਰਨਾ ਚਾਹੀਦਾ ਹੈ।