Don't Miss
  • ਜਲੰਧਰ ਬਣਿਆ ਮੋਬਾਇਲ ’ਤੇ ਟਰਾਂਸਪੋਰਟ ਸੇਵਾਵਾਂ ਦੇਣ ਵਾਲਾ ਪਹਿਲਾ ਜ਼ਿਲ੍ਹਾ
  • ਚੀਨ ਦੇ ਟੈਕਸੀ ਐਪ ‘ਚ ਐਪਲ ਨੇ ਕੀਤਾ ਇੱਕ ਅਰਬ ਡਾਲਰ ਦਾ ਨਿਵੇਸ਼
  • ਪੰਜਾਬ ‘ਚ ਬਹੁਪੱਖੀ ਹੌਂਡਾ ਕਾਰ ਬੀ.ਆਰ-ਵੀ ਲਾਂਚ
  • ਇਨਸਾਨਾਂ ਦੀ ਭਾਸ਼ਾ ਕੰਪਿਊਟਰ ਨੂੰ ਸਿਖਾਉਣ ਦਾ ਨਵਾਂ ਤਰੀਕਾ
  • ਦੁਨੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਭਾਰਤ ‘ਚ ਬਣ ਸਕਦੈ
  • ਫੇਸਬੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਯੂਜ਼ਰਜ਼ ਲਈ ਜ਼ਰੂਰੀ ਖਬਰ
  • ਬਿਨਾ ਪੂਛ ਵਾਲੇ ਪੂਛਲ ਤਾਰੇ ਦੀ ਖੋਜ
  • ਦੇਸ਼ ਦੀ ਪਹਿਲੀ ਪਰੰਪਰਾਗਤ ਪਣਡੁੱਬੀ ਕੱਲ੍ਹ ਸਮੁੰਦਰ ‘ਚ ਉੱਤਰੇਗੀ
  • ਹੁਣ ਭਾਰਤ ਕੋਲ ਹੋਵੇਗਾ ਆਪਣਾ ਜੀ.ਪੀ.ਐਸ. ਸਿਸਟਮ
  • ਹੁਣ ਤੱਕ ਦਾ ਸਭ ਤੋਂ ਦਮਦਾਰ ਸਮਾਰਟਫੋਨ ਜਲਦ ਹੋਵੇਗਾ ਲਾਂਚ
Home / Uncategorized / ਭਾਰਤੀ ਮਹਿਲਾ ਹਾਕੀ ਟੀਮ 7-0 ਨਾਲ ਹਾਲੈਂਡ ਤੋ ਹਾਰੀ

ਭਾਰਤੀ ਮਹਿਲਾ ਹਾਕੀ ਟੀਮ 7-0 ਨਾਲ ਹਾਲੈਂਡ ਤੋ ਹਾਰੀ

ਅੈਂਟਵੈਰਪ, 2 ਜੁਲਾਈ
ਵਿਸ਼ਵ, ਓਲੰਪਿਕ ਅਤੇ ਵਰਲਡ ਲੀਗ ਚੈਂਪੀਅਨ ਹਾਲੈਂਡ ਨੇ ਤੂਫ਼ਾਨੀ ਖੇਡ ਦਾ ਪ੍ਰਦਰਸ਼ਨ ਕਰਦਿਅਾਂ ਭਾਰਤੀ ਮਹਿਲਾ ਹਾਕੀ ਟੀਮ ਨੂੰ 7-0 ਗੋਲਾਂ ਨਾਲ ਕਰਾਰੀ ਹਾਰ ਦੇ ਕੇ ਵਿਸ਼ਵ ਹਾਕੀ ਲੀਗ ਸੈਮੀ ਫਾਈਨਲਜ਼ ਦੇ ਆਖਰੀ ਚੌਹਾਂ ਵਿੱਚ ਦਾਖ਼ਲਾ ਹਾਸਲ ਕੀਤਾ। ਹਾਲੈਂਡ ਨੇ ਮੰਗਲਵਾਰ ਨੂੰ ਖੇਡੇ ਗਏ ਇਸ ਕੁਆਰਟਰ ਫਾਈਨਲ ਮੈਚ ਦੇ ਪਹਿਲੇ ਹਾਫ ਵਿੱਚ ਪੰਜ ਗੋਲ ਅਤੇ ਦੂਜੇ ਹਾਫ ਵਿੱਚ ਦੋ ਗੋਲ ਦਾਗੇ। ਭਾਰਤੀ ਟੀਮ ਇਸ ਮੈਚ ਬਿਲਕੁਲ ਲਾਚਾਰ ਲੱਗ ਰਹੀ ਸੀ।
ਹੋਰ ਕੁਆਰਟਰ ਫਾਈਨਲ ਮੈਚਾਂ ਵਿੱਚ ਆਸਟਰੇਲੀਆ ਨੇ ਇਟਲੀ ਨੂੰ 2-0 ਗੋਲਾਂ ਨਾਲ ਅਤੇ ਨਿਊਜ਼ੀਲੈਂਡ ਨੇ ਜਾਪਾਨ ਨੂੰ 5-1 ਗੋਲਾਂ ਦੇ ਫਰਕ ਨਾਲ ਹਰਾਇਆ। ਕੋਰੀਆ ਨੇ ਮੇਜ਼ਬਾਨ ਬੈਲਜੀਅਮ ਨੂੰ ਪੈਨਲਟੀ ਸ਼ੂਟ-ਆਊਟ ਵਿੱਚ 3-0 ਨਾਲ ਮਾਤ ਦਿੱਤੀ। ਹੁਣ ਸੈਮੀ ਫਾਈਨਲ ਵਿੱਚ ਹਾਲੈਂਡ ਤੇ ਆਸਟਰੇਲੀਆ ਜਦੋਂ ਕਿ ਦੂਜੇ ਸੈਮੀ ਫਾਈਨਲ ਵਿੱਚ ਕੋਰੀਆ ਅਤੇ ਨਿਊਜ਼ੀਲੈਂਡ ਆਹਮੋ ਸਾਹਮਣੇ ਹੋਣਗੇ।

ਭਾਰਤੀ ਮਹਿਲਾ ਟੀਮ ਵੀਰਵਾਰ ਨੂੰ ਵਿਸ਼ਵ ਹਾਕੀ ਲੀਗ ਸੈਮੀ ਫਾਈਨਲਜ਼ ਵਿੱਚ ਪੰਜਵੇਂ ਤੋਂ ਅੱਠਵੇਂ ਸਥਾਨ ਲਈ ਇਟਲੀ ਨਾਲ ਟੱਕਰ ਲਵੇਗੀ। ਪੰਜਵਾਂ ਸਥਾਨ ਹਾਸਲ ਕਰਨ ਲਈ ਭਾਰਤੀ ਟੀਮ ਨੂੰ ਵਿਸ਼ਵ ਰੈਂਕਿੰਗ ਵਿੱਚ 16ਵੇਂ ਨੰਬਰ ਦੀ ਟੀਮ ਇਟਲੀ  ਖ਼ਿਲਾਫ਼ ਮਜ਼ਬੂਤੀ ਨਾਲ ਪ੍ਰਦਰਸ਼ਨ ਕਰਨਾ ਹੋਵੇਗਾ। ਭਾਰਤ ਨੂੰ ਇਸ ਤੋਂ ਪਹਿਲਾਂ ਪਿਛਲੇ ਸਾਲ ਇਟਲੀ ਟੈਸਟ ਲਡ਼ੀ ਵਿੱਚ ਮੇਜ਼ਬਾਨ ਟੀਮ ਨੇ 0-1 ਨਾਲ ਮਾਤ ਦਿੱਤੀ ਸੀ। ਭਾਰਤੀ ਕਪਤਾਨ ਰਿਤੂ ਰਾਣੀ ਨੇ ਕਿਹਾ, ‘ਹਾਲੈਂਡ ਖ਼ਿਲਾਫ਼ ਮੈਚ ਬਾਅਦ ਸਾਨੂੰ ਮਹਿਸੂਸ ਹੋਇਆ ਕਿ ਸਾਨੂੰ ਆਪਣੀ ਡਿਫੈਂਸ ’ਤੇ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋਡ਼ ਹੈ। ਸਾਨੂੰ ਉਮੀਦ ਹੈ ਕਿ ਇਟਲੀ ਖ਼ਿਲਾਫ਼ ਜਿੱਤ ਦਰਜ ਕਰਕੇ ਅਸੀਂ ਇਸ ਟੂਰਨਾਮੈਂਟ ਵਿੱਚ ਜਿੱਤ ਨਾਲ ਸਮਾਪਤੀ ਕਰਾਂਗੇ।’

Previous: ਸੁਪਰੀਮ ਕੋਰਟ ਨੇ ਜੱਜਾਂ ਦੁਅਾਰਾ ਕੀਤੇ ਗੲੇ ਫੰਡਾਂ ਦੀ ਦੁਰਵਰਤੋਂ ਬਾਰੇ ਜਨਹਿਤ ਪਟੀਸ਼ਨ ਨੂੰ ਕੀਤਾ ਖਾਰਜ

About see media

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful