Don't Miss
  • ਜਲੰਧਰ ਬਣਿਆ ਮੋਬਾਇਲ ’ਤੇ ਟਰਾਂਸਪੋਰਟ ਸੇਵਾਵਾਂ ਦੇਣ ਵਾਲਾ ਪਹਿਲਾ ਜ਼ਿਲ੍ਹਾ
  • ਚੀਨ ਦੇ ਟੈਕਸੀ ਐਪ ‘ਚ ਐਪਲ ਨੇ ਕੀਤਾ ਇੱਕ ਅਰਬ ਡਾਲਰ ਦਾ ਨਿਵੇਸ਼
  • ਪੰਜਾਬ ‘ਚ ਬਹੁਪੱਖੀ ਹੌਂਡਾ ਕਾਰ ਬੀ.ਆਰ-ਵੀ ਲਾਂਚ
  • ਇਨਸਾਨਾਂ ਦੀ ਭਾਸ਼ਾ ਕੰਪਿਊਟਰ ਨੂੰ ਸਿਖਾਉਣ ਦਾ ਨਵਾਂ ਤਰੀਕਾ
  • ਦੁਨੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਭਾਰਤ ‘ਚ ਬਣ ਸਕਦੈ
  • ਫੇਸਬੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਯੂਜ਼ਰਜ਼ ਲਈ ਜ਼ਰੂਰੀ ਖਬਰ
  • ਬਿਨਾ ਪੂਛ ਵਾਲੇ ਪੂਛਲ ਤਾਰੇ ਦੀ ਖੋਜ
  • ਦੇਸ਼ ਦੀ ਪਹਿਲੀ ਪਰੰਪਰਾਗਤ ਪਣਡੁੱਬੀ ਕੱਲ੍ਹ ਸਮੁੰਦਰ ‘ਚ ਉੱਤਰੇਗੀ
  • ਹੁਣ ਭਾਰਤ ਕੋਲ ਹੋਵੇਗਾ ਆਪਣਾ ਜੀ.ਪੀ.ਐਸ. ਸਿਸਟਮ
  • ਹੁਣ ਤੱਕ ਦਾ ਸਭ ਤੋਂ ਦਮਦਾਰ ਸਮਾਰਟਫੋਨ ਜਲਦ ਹੋਵੇਗਾ ਲਾਂਚ
Home / Punjab / GURDASPUR / ਔਲਾਦ ਨਾ ਹੋਣ ਤੇ ਵਿਆਹੁਤਾ ਨੂੰ ਦਿੱਤੀ ਮੌਤ ਦੀ ਖੌਫਨਾਕ ਸਜਾ

ਔਲਾਦ ਨਾ ਹੋਣ ਤੇ ਵਿਆਹੁਤਾ ਨੂੰ ਦਿੱਤੀ ਮੌਤ ਦੀ ਖੌਫਨਾਕ ਸਜਾ

ਕਾਹਨੂੰਵਾਨ, 16 ਜੂਨ – ਪੁਲਸ ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਪੈਂਦੇ ਪਿੰਡ ਦਤਾਰਪੁਰ ਵਿਖੇ ਵਿਆਹੀ ਔਰਤ ਦੇ ਸ਼ੱਕੀ ਹਾਲਾਤ ‘ਚ ਸੜ ਕੇ ਮਰ ਜਾਣ ਦੀ ਖ਼ਬਰ ਹੈ। ਮ੍ਰਿਤਕ ਦੇ ਪੇਕੇ ਪਰਿਵਾਰ ਅਤੇ ਥਾਣਾ ਭੈਣੀ ਮੀਆਂ ਖਾਂ ਪੁਲਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਇੰਦੂ ਬਾਲਾ ਪੁੱਤਰੀ ਜੁਗਿੰਦਰ ਸਿੰਘ ਵਾਸੀ ਪਿੰਡ ਨਮਾਲਾ ਥਾਣਾ ਕਾਨਵਾਂ ਦਾ ਵਿਆਹ ਕਰੀਬ 9 ਸਾਲ ਪਹਿਲਾਂ ਬਿਕਰਮ ਸਿੰਘ ਬਿੱਕਾ ਪੁੱਤਰ ਸਾਗਰ ਸਿੰਘ ਵਾਸੀ ਦਤਾਰਪੁਰ ਨਾਲ ਹੋਇਆ ਸੀ। ਮ੍ਰਿਤਕਾ ਦੇ ਭਰਾ ਜਸਪਾਲ ਸਿੰਘ ਨੇ ਦੱਸਿਆ ਕਿ ਸਾਡੀ ਭੈਣ ਇੰਦੂ ਬਾਲਾ ਦੇ ਵਿਆਹ ਤੋਂ ਕਈ ਸਾਲ ਬਾਅਦ ਵੀ ਕੋਈ ਔਲਾਦ ਪੈਦਾ ਨਹੀਂ ਹੋਈ ਸੀ। ਜਿਸ ਕਾਰਨ ਉਸ ਦਾ ਪਤੀ ਬਿੱਕਾ ਅਤੇ ਉਸ ਦੇ ਪਰਿਵਾਰਕ ਮੈਂਬਰ ਮੇਰੀ ਭੈਣ ਨੂੰ ਬਾਂਝ ਹੋਣ ਦੇ ਤਾਹਨੇ-ਮਿਹਣੇ ਮਾਰਦੇ ਸਨ ਅਤੇ ਅਕਸਰ ਹੀ ਮੇਰੀ ਭੈਣ ਦੀ ਕੁੱਟਮਾਰ ਵੀ ਕਰਦੇ ਸਨ। ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਜਦੋਂ ਇੰਦੂ ਦੇ ਸਹੁਰਾ ਪਰਿਵਾਰ ਨੇ ਲੋੜ ਤੋਂ ਵੱਧ ਇੰਦੂ ਬਾਲਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੈਂ ਆਪਣੀ ਭੈਣ ਨੂੰ ਆਪਣੇ ਕੋਲ ਪਿੰਡ ਨਮਾਲਾ ਲੈ ਗਿਆ ਸੀ। ਇਸ ਤੋਂ ਬਾਅਦ ਮੇਰੀ ਭੈਣ 3 ਮਹੀਨੇ ਤੱਕ ਮੇਰੇ ਕੋਲ ਰਹੀ। ਇਸ ਤੋਂ ਬਾਅਦ ਸਾਡਾ ਜਵਾਈ ਬਿੱਕਾ ਸਾਡੇ ਪਰਿਵਾਰ ਦੇ ਮਿੰਨਤਾਂ-ਤਰਲੇ ਕਰ ਕੇ ਮੇਰੀ ਭੈਣ ਇੰਦੂ ਨੂੰ ਆਪਣੇ ਪਿੰਡ ਦਤਾਰਪੁਰ ਲੈ ਆਇਆ ਪਰ ਫਿਰ ਵੀ ਮੇਰੀ ਭੈਣ ਨੂੰ ਉਸ ਦਾ ਸਹੁਰਾ ਪਰਿਵਾਰ ਤੰਗ-ਪ੍ਰੇਸ਼ਾਨ ਕਰਦਾ ਰਿਹਾ। ਬੀਤੀ ਰਾਤ ਮੇਰੀ ਭੈਣ ਦੇ ਪਤੀ ਅਤੇ ਉਸ ਦੇ ਪਰਿਵਾਰ ਵਲੋਂ ਮੇਰੀ ਭੈਣ ਨੂੰ ਕਿਸੇ ਸਾਜ਼ਿਸ਼ ਦੇ ਅਧੀਨ ਸਾੜ ਕੇ ਮਾਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਇਸ ਦੀ ਸੂਚਨਾ ਸਾਨੂੰ ਅੱਜ ਸਵੇਰੇ ਦਿੱਤੀ ਗਈ। ਥਾਣਾ ਭੈਣੀ ਮੀਆਂ ਖਾਂ ਦੇ ਐੱਸ. ਐੱਚ. ਓ. ਹਰਸ਼ਰਨ ਸਿੰਘ ਭਿੰਡਰ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਜਸਪਾਲ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪਤੀ ਬਿਕਰਮ ਸਿੰਘ, ਸੱਸ ਤ੍ਰਿਪਤਾ ਦੇਵੀ ਅਤੇ ਨਨਾਣ ਅਨੀਤਾ ਦੇਵੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Next: ਪਤੀ ਅਤੇ ਸੱਸ ਤੋਂ ਦੁੱਖੀ ਹੋ ਕੇ ਔਰਤ ਨੇ ਨਿਗਲਿਆ ਜ਼ਹਿਰ, ਮੌਤ

About see media

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful