Don't Miss
  • ਜਲੰਧਰ ਬਣਿਆ ਮੋਬਾਇਲ ’ਤੇ ਟਰਾਂਸਪੋਰਟ ਸੇਵਾਵਾਂ ਦੇਣ ਵਾਲਾ ਪਹਿਲਾ ਜ਼ਿਲ੍ਹਾ
  • ਚੀਨ ਦੇ ਟੈਕਸੀ ਐਪ ‘ਚ ਐਪਲ ਨੇ ਕੀਤਾ ਇੱਕ ਅਰਬ ਡਾਲਰ ਦਾ ਨਿਵੇਸ਼
  • ਪੰਜਾਬ ‘ਚ ਬਹੁਪੱਖੀ ਹੌਂਡਾ ਕਾਰ ਬੀ.ਆਰ-ਵੀ ਲਾਂਚ
  • ਇਨਸਾਨਾਂ ਦੀ ਭਾਸ਼ਾ ਕੰਪਿਊਟਰ ਨੂੰ ਸਿਖਾਉਣ ਦਾ ਨਵਾਂ ਤਰੀਕਾ
  • ਦੁਨੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਭਾਰਤ ‘ਚ ਬਣ ਸਕਦੈ
  • ਫੇਸਬੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਯੂਜ਼ਰਜ਼ ਲਈ ਜ਼ਰੂਰੀ ਖਬਰ
  • ਬਿਨਾ ਪੂਛ ਵਾਲੇ ਪੂਛਲ ਤਾਰੇ ਦੀ ਖੋਜ
  • ਦੇਸ਼ ਦੀ ਪਹਿਲੀ ਪਰੰਪਰਾਗਤ ਪਣਡੁੱਬੀ ਕੱਲ੍ਹ ਸਮੁੰਦਰ ‘ਚ ਉੱਤਰੇਗੀ
  • ਹੁਣ ਭਾਰਤ ਕੋਲ ਹੋਵੇਗਾ ਆਪਣਾ ਜੀ.ਪੀ.ਐਸ. ਸਿਸਟਮ
  • ਹੁਣ ਤੱਕ ਦਾ ਸਭ ਤੋਂ ਦਮਦਾਰ ਸਮਾਰਟਫੋਨ ਜਲਦ ਹੋਵੇਗਾ ਲਾਂਚ
Home / home slider / ਮੱਕਾ ‘ਚ ਮਚੀ ਭੱਜਦੌੜ ਦਾ ਸੱਚ ਆਇਆ ਸਾਹਮਣੇ (ਦੇਖੋ ਤਸਵੀਰਾਂ)

ਮੱਕਾ ‘ਚ ਮਚੀ ਭੱਜਦੌੜ ਦਾ ਸੱਚ ਆਇਆ ਸਾਹਮਣੇ (ਦੇਖੋ ਤਸਵੀਰਾਂ)

 

ਮੀਨਾ- ਸਾਊਦੀ ਅਰਬ ਦੇ ਮੱਕਾ ‘ਚ ਹਜ਼ ਦੌਰਾਨ ਮਚੀ ਭੱਜਦੌੜ ਨਾਲ ਹਜ਼ਾਰਾਂ ਮੁਸਲਮਾਨਾਂ ਦੀ ਮੌਤ ਹੋ ਗਈ ਸੀ, ਉਧਰ ਦੂਜੇ ਪਾਸੇ ਸਾਊਦੀ ਸਰਕਾਰ ਨੇ ਮੱਕਾ ‘ਚ ਮਚੀ ਭੱਜਦੌੜ ਲਈ ਜਿਥੇ ਭੀੜ ਕੰਟਰੋਲ ਨਿਯਮਾਂ ਨੂੰ ਜ਼ਿੰਮੇਦਾਰ ਠਹਿਰਾਇਆ ਉਧਰ ਦੂਜੇ ਪਾਸੇ ਇਕ ਰਿਪੋਰਟ ‘ਚ ਸਾਊਦੀ ਦੇ ਬਾਦਸ਼ਾਹ ਸਲਮਾਨ ਬਿਨ ਅਬਦੁੱਲਾਜੀਜ਼ ਅਲ ਸੌਦ ਦੇ ਪੁੱਤਰ ਦੇ ਕਾਫਿਲੇ ਨੂੰ ਇਸ ਹਾਦਸੇ ਲਈ ਦੋਸ਼ੀ ਕਰਾਰ ਦਿੱਤਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਮੱਕਾ ‘ਚ ਭੱਜਦੌੜ ਮਚਾਉਣ ਦੇ ਕਾਰਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਲ ਸੌਦ ਦਾ ਕਾਫਿਲਾ ਸੀ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਵੀਰਵਾਰ ਨੂੰ ਸਲਮਾਨ ਆਪਣੇ ਭਾਰੀ ਕਾਫਿਲੇ ਅਤੇ ਸਖਤ ਸੁਰੱਖਿਆ ਦੇ ਵਿਚਕਾਰ ਮੀਨਾ ਪਹੁੰਚੇ ਸਨ। ਉਨ੍ਹਾਂਣ ਦੀ ਮੌਜੂਦਗੀ ਨਾਲ ਹਜ਼ ਯਾਤਰੀਆਂ ਦੀ ਸੰਚਾਲਨ ਦਿਸ਼ਾ ‘ਚ ਬਦਲਾਅ ਕਰਨਾ ਪਿਆ ਜਿਸ ਕਾਰਨ ਨਾਲ ਭੱਜਦੌੜ ਮਚੀ ਅਤੇ ਘਟਨਾ ਦੇ ਤੁਰੰਤ ਬਾਅਦ ਸਲਮਾਨ ਅਤੇ ਉਨ੍ਹਾਂ ਦਾ ਕਾਫਿਲਾ ਉਥੋਂ ਨਿਕਲ ਗਿਆ। ਉਧਰ ਸਾਊਦੀ ਦੇ ਅਧਿਕਾਰੀ ਸਲਮਾਨ ਦੀ ਮੌਜੂਦਗੀ ਵਾਲੀ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਸਾਊਦੀ ਅਰਬ ਦੇ ਅਧਿਕਾਰੀਆਂ ਨੇ ਇਸ ਰਿਪੋਰਟ ਨੂੰ ਰੱਦ ਕੀਤਾ ਹੈ। ਸਾਊਦੀ ਦੇ ਸਿਹਤ ਮੰਤਰੀ ਖਾਲਿਦ ਅਲ-ਫਾਹਿਲ ਨੇ ਇਕ ਬਿਆਨ ‘ਚ ਕਿਹਾ ਹੈ ਕਿ ਇਸ ਘਟਨਾ ਦੀ ਤੇਜ਼ੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਮ੍ਰਿਤਕਾ ਅਤੇ ਜ਼ਖਮੀਆਂ ਦਾ ਅਧਿਕਾਰਿਕ ਅੰਕੜਾ ਦਿੱਤਾ ਜਾਵੇਗਾ। ਇਹ ਭੱਜਦੌੜ ਉਸ ਸਮੇਂ ਮਚੀ, ਜਦੋਂ ਹਜ਼ਯਾਤਰੀਆਂ ਦੀਆਂ ਦੋ ਭਾਰੀ ਲਾਈਨਾਂ ਵੱਖ-ਵੱਖ ਦਿਸ਼ਾਵਾਂ ਤੋਂ ਇਕ -ਦੂਜੇ ਦੇ ਸਾਹਮਣੇ ਆ ਗਈਆਂ। ਇਹ ਸਥਾਨ ਮੀਨਾ ਦੇ ਜ਼ਮਾਰਾਤ ਬ੍ਰਿਜ਼ ਦੀ ਉਸ ਪੰਜ ਮੰਜਿਲਾਂ ਇਮਾਰਤ ਦੇ ਕਰੀਬ ਹੈ, ਜਿਥੇ ਪੱਥਰ ਨਾਲ ਬਣੀਆਂ ਤਿੰਨ ਦੀਵਾਰਾਂ ‘ਤੇ ਪੱਥਰ ਸੁੱਟ ਕੇ ਪ੍ਰਤੀਕਾਮਤਮ ਰੂਪ ਨਾਲ ਸ਼ੈਤਾਨ ਨੂੰ ਪੱਥਰ ਮਾਰਨ ਦੀ ਰਸਮ ਨਿਭਾਈ ਜਾਂਦੀ ਹੈ। ਭੱਜਦੌੜ ‘ਚ 717 ਲੋਕਾਂ ਦੀ ਮੌਤ ਹੋਈ ਅਤੇ ਅਤੇ ਕਈ ਜ਼ਖਮੀ ਹੋ ਗਏ ਸਨ।

 

About admin

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful