Don't Miss
  • ਜਲੰਧਰ ਬਣਿਆ ਮੋਬਾਇਲ ’ਤੇ ਟਰਾਂਸਪੋਰਟ ਸੇਵਾਵਾਂ ਦੇਣ ਵਾਲਾ ਪਹਿਲਾ ਜ਼ਿਲ੍ਹਾ
  • ਚੀਨ ਦੇ ਟੈਕਸੀ ਐਪ ‘ਚ ਐਪਲ ਨੇ ਕੀਤਾ ਇੱਕ ਅਰਬ ਡਾਲਰ ਦਾ ਨਿਵੇਸ਼
  • ਪੰਜਾਬ ‘ਚ ਬਹੁਪੱਖੀ ਹੌਂਡਾ ਕਾਰ ਬੀ.ਆਰ-ਵੀ ਲਾਂਚ
  • ਇਨਸਾਨਾਂ ਦੀ ਭਾਸ਼ਾ ਕੰਪਿਊਟਰ ਨੂੰ ਸਿਖਾਉਣ ਦਾ ਨਵਾਂ ਤਰੀਕਾ
  • ਦੁਨੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਭਾਰਤ ‘ਚ ਬਣ ਸਕਦੈ
  • ਫੇਸਬੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਯੂਜ਼ਰਜ਼ ਲਈ ਜ਼ਰੂਰੀ ਖਬਰ
  • ਬਿਨਾ ਪੂਛ ਵਾਲੇ ਪੂਛਲ ਤਾਰੇ ਦੀ ਖੋਜ
  • ਦੇਸ਼ ਦੀ ਪਹਿਲੀ ਪਰੰਪਰਾਗਤ ਪਣਡੁੱਬੀ ਕੱਲ੍ਹ ਸਮੁੰਦਰ ‘ਚ ਉੱਤਰੇਗੀ
  • ਹੁਣ ਭਾਰਤ ਕੋਲ ਹੋਵੇਗਾ ਆਪਣਾ ਜੀ.ਪੀ.ਐਸ. ਸਿਸਟਮ
  • ਹੁਣ ਤੱਕ ਦਾ ਸਭ ਤੋਂ ਦਮਦਾਰ ਸਮਾਰਟਫੋਨ ਜਲਦ ਹੋਵੇਗਾ ਲਾਂਚ
Home / Punjab / KAPURTHALA / ਸੀ.ਆਈ.ਏ ਸਟਾਫ ਨੇ ਗ੍ਰਿਫਤਾਰ ਕੀਤਾ ਪੰਜ ਲੁਟੇਰਿਆਂ ਦਾ ਗਿਰੋਹ

ਸੀ.ਆਈ.ਏ ਸਟਾਫ ਨੇ ਗ੍ਰਿਫਤਾਰ ਕੀਤਾ ਪੰਜ ਲੁਟੇਰਿਆਂ ਦਾ ਗਿਰੋਹ

ਕਪੂਰਥਲਾ, 13 ਜੂਨ – ਵੀਰਵਾਰ ਦੀ ਸ਼ਾਮ ਸੀ.ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਵਲੋਂ ਦੋ ਨਾਜਾਇਜ਼ ਪਿਸਤੌਲਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਗ੍ਰਿਫਤਾਰ ਕੀਤੇ ਗਏ ਲੁਟੇਰਾ ਗਿਰੋਹ ਦੇ ਪੰਜ ਮੈਂਬਰਾਂ ਨੇ ਪੁੱਛਗਿਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ।
ਗ੍ਰਿਫਤਾਰ ਲੁਟੇਰਿਆਂ ਨੇ ਸੂਬੇ ਵਿਚ ਵੀ ਕਈ ਸਥਾਨਾਂ ‘ਤੇ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੇ ਹਿਮਾਚਲ ਪ੍ਰਦੇਸ਼ ਵਿਚ ਲੁੱਟ ਤੇ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਖੁਲਾਸਾ ਕੀਤਾ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਪੁਲਸ ਨੇ ਭਾਰੀ ਮਾਤਰਾ ਵਿਚ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ।
ਗੌਰ ਹੈ ਕਿ ਸੀ.ਆਈ.ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਵੀਰਵਾਰ ਦੀ ਰਾਤ ਨਾਕਾਬੰਦੀ ਦੌਰਾਨ ਜੱਲੋਵਾਲ ਪੁਲੀ ਕੋਲ ਇਕ ਫਰਜ਼ੀ ਨੰਬਰੀ ਇੰਡੀਕਾ ਕਾਰ ਨੰਬਰ ਪੀ ਬੀ 0 9 ਏ ਬੀ 9525 ‘ਤੇ ਸਵਾਰ 5 ਮੁਲਜ਼ਮਾਂ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਸੁਖਦੇਵ ਸਿੰਘ ਵਾਸੀ ਮਹੱਲਾ ਮਹਿਤਾਬਗੜ੍ਹ ਕਪੂਰਥਲਾ, ਕਮਲਦੀਪ ਸਿੰਘ ਪੁੱਤਰ ਗੁਰਦਾਵਰ ਸਿੰਘ ਵਾਸੀ ਪਿੰਡ ਮਲਸੀਆਂ ਜ਼ਿਲਾ ਜਲੰਧਰ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮਹਿੰਦਰਪਾਲ ਵਾਸੀ ਮਲਸੀਆਂ, ਵਿਕਰਮਜੀਤ ਸਿੰਘ ਉਰਫ ਵਿਕੂ ਪੁੱਤਰ ਖੂਬਸੂਰਤ ਲਾਲ ਵਾਸੀ ਪਿੰਡ ਮਲਸੀਆਂ ਤੇ ਰਣਜੀਤ ਸਿੰਘ ਉਰਫ ਲਾਡੀ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਲਾਂਬੜਾ ਨੂੰ ਗ੍ਰਿਫਤਾਰ ਕੀਤਾ ਸੀ। ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਪੁਲਸ ਨੇ ਕਾਰ ‘ਚੋਂ ਦੋ ਨਾਜਾਇਜ਼ ਪਿਸਤੌਲ, ਚਾਰ ਜ਼ਿੰਦਾ ਰੌਂਦ ਤੇ ਦੋ ਕਿਰਪਾਨਾਂ ਬਰਾਮਦ ਕੀਤੀਆਂ ਸਨ। ਸ਼ੁੱਕਰਵਾਰ ਨੂੰ ਜਦੋਂ ਮੁਲਜ਼ਮਾਂ ਤੋਂ ਸੀ. ਆਈ. ਏ. ਸਟਾਫ ਨੇ ਸਖਤ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਹਿਮਾਚਲ ਪ੍ਰਦੇਸ਼ ਦੇ ਕਈ ਖੇਤਰਾਂ ਵਿਚ ਲੁੱਟ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਬਾਬਾ ਬਾਲਕ ਨਾਥ ਰਸਤੇ ‘ਤੇ ਬੰਦ ਪਏ ਘਰਾਂ ਦੇ ਤਾਲੇ ਤੋੜ ਕੇ ਚੋਰੀਆਂ ਕਰਦੇ ਸਨ ।  ਇਸ ਤੋਂ ਇਲਾਵਾ ਉਹ ਪੰਜਾਬ ਦੇ ਕਈ ਜ਼ਿਲਿਆਂ ਵਿਚ ਲੁੱਟ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ । ਗ੍ਰਿਫਤਾਰ ਮੁਲਜ਼ਮਾਂ ‘ਚੋਂ ਵਿਕਰਮਜੀਤ ਸਿੰਘ ਉਰਫ ਵਿੱਕੀ ਤੇ ਰਣਜੀਤ ਸਿੰਘ ਲਾਡੀ ਪਹਿਲਾਂ ਵੀ ਚੋਰੀ ਦੇ ਕਈ ਮਾਮਲਿਆਂ ਨੂੰ ਲੈ ਕੇ ਜੇਲ ਵਿਚ ਬੰਦ ਰਹਿ ਚੁੱਕੇ ਹਨ ।
ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਤਿੰਨ ਐੱਲ. ਈ. ਡੀ.,  ਇਕ ਐੱਲ. ਸੀ. ਡੀ., ਇਕ ਕੰਪਿਊਟਰ, ਮੰਗਲਸੂਤਰ ਤੇ ਭਾਰੀ ਮਾਤਰਾ ਵਿਚ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ। ਮੁਲਜ਼ਮਾਂ ਨੂੰ ਸ਼ੁੱਕਰਵਾਰ ਦੀ ਸ਼ਾਮ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਪੰਜਾਂ ਮੁਲਜ਼ਮਾਂ ਨੂੰ ਸ਼ਨੀਵਾਰ ਤੱਕ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

Previous: ਦਾਜ ਦੇ ਲੋਭੀਆਂ ਦਾ ਘਿਨੋਨਾ ਚਿਹਰਾ ਆਇਆ ਸਾਹਮਣੇ, ਘਰੋ ਕੱਢੀ ਮਹਿਲਾ

About see media

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful