Don't Miss
  • ਜਲੰਧਰ ਬਣਿਆ ਮੋਬਾਇਲ ’ਤੇ ਟਰਾਂਸਪੋਰਟ ਸੇਵਾਵਾਂ ਦੇਣ ਵਾਲਾ ਪਹਿਲਾ ਜ਼ਿਲ੍ਹਾ
  • ਚੀਨ ਦੇ ਟੈਕਸੀ ਐਪ ‘ਚ ਐਪਲ ਨੇ ਕੀਤਾ ਇੱਕ ਅਰਬ ਡਾਲਰ ਦਾ ਨਿਵੇਸ਼
  • ਪੰਜਾਬ ‘ਚ ਬਹੁਪੱਖੀ ਹੌਂਡਾ ਕਾਰ ਬੀ.ਆਰ-ਵੀ ਲਾਂਚ
  • ਇਨਸਾਨਾਂ ਦੀ ਭਾਸ਼ਾ ਕੰਪਿਊਟਰ ਨੂੰ ਸਿਖਾਉਣ ਦਾ ਨਵਾਂ ਤਰੀਕਾ
  • ਦੁਨੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਭਾਰਤ ‘ਚ ਬਣ ਸਕਦੈ
  • ਫੇਸਬੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਯੂਜ਼ਰਜ਼ ਲਈ ਜ਼ਰੂਰੀ ਖਬਰ
  • ਬਿਨਾ ਪੂਛ ਵਾਲੇ ਪੂਛਲ ਤਾਰੇ ਦੀ ਖੋਜ
  • ਦੇਸ਼ ਦੀ ਪਹਿਲੀ ਪਰੰਪਰਾਗਤ ਪਣਡੁੱਬੀ ਕੱਲ੍ਹ ਸਮੁੰਦਰ ‘ਚ ਉੱਤਰੇਗੀ
  • ਹੁਣ ਭਾਰਤ ਕੋਲ ਹੋਵੇਗਾ ਆਪਣਾ ਜੀ.ਪੀ.ਐਸ. ਸਿਸਟਮ
  • ਹੁਣ ਤੱਕ ਦਾ ਸਭ ਤੋਂ ਦਮਦਾਰ ਸਮਾਰਟਫੋਨ ਜਲਦ ਹੋਵੇਗਾ ਲਾਂਚ
Home / India / ਦੇਸ਼ ਨੂੰ ਲੁੱਟਣ ਵਾਲਿਆਂ ਦੇ ਚੰਗੇ ਦਿਨਾਂ ਦੀ ਗਾਰੰਟੀ ਨਹੀਂ : ਮੋਦੀ

ਦੇਸ਼ ਨੂੰ ਲੁੱਟਣ ਵਾਲਿਆਂ ਦੇ ਚੰਗੇ ਦਿਨਾਂ ਦੀ ਗਾਰੰਟੀ ਨਹੀਂ : ਮੋਦੀ

ਮਥੁਰਾ, 27 ਮਈ (ਏਜੰਸੀ) – ਪ੍ਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਆਪਣੀ ਸਰਕਾਰ ਦੀ ਪਹਿਲੀ ਵਰ੍ਹੇਗੰਢ ਦੀ ਸ਼ਾਮ ‘ਤੇ ਪੰਡਿਤ ਦੀਨਦਿਆਲ ਉਪਾਧਿਆਏ ਦੇ ਪਿੰਡ ਨਗਲਾ ਚੰਦਰਭਾਨ ਵਿਚ ਆਯੋਜਿਤ ਜਨਕਲਿਆਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਯੂ. ਪੀ. ਏ. ਸਰਕਾਰ ‘ਤੇ ਹਮਲਾ ਬੋਲ ਦਿੱਤਾ। ਉਨ੍ਹਾਂ ਲੋਕਾਂ ਨੂੰ ਪੁੱਛਿਆ ਕਿ ਭਾਜਪਾ ਸਰਕਾਰ ਬਣਨ ਤੋਂ ਬਾਅਦ ਬੁਰੇ ਦਿਨ ਗਏ ਜਾਂ ਨਹੀਂ? ਉਨ੍ਹਾਂ ਕਿਹਾ, ”ਹੁਣ ਜਿਨ੍ਹਾਂ ਦੇ ਬੁਰੇ ਦਿਨ ਆਏ ਹਨ, ਉਹ ਚੀਕ ਰਹੇ ਹਨ ਅਤੇ ਰੌਲਾ ਪਾ ਰਹੇ ਹਨ। ਜਿਨ੍ਹਾਂ ਦੇ ਬੁਰੇ ਦਿਨ ਹੁਣ ਆਏ ਹਨ, ਉਨ੍ਹਾਂ ਦੇ ਚੰਗੇ ਦਿਨ ਆਉਣ ਦੀ ਹੁਣ ਕੋਈ ਗਾਰੰਟੀ ਨਹੀਂ ਹੈ।” ਉਨ੍ਹਾਂ ਕਿਹਾ ਕਿ ਮਹਿੰਗਾਈ ਨੂੰ ਰੋਕਣ ਵਿਚ ਅਸੀਂ ਸਫਲਤਾ ਹਾਸਲ ਕੀਤੀ ਹੈ। ਮੱਧ ਵਰਗ ਨੂੰ ਤਾਕਤ ਦੇਣ ਦਾ ਕੰਮ ਕਰ ਰਹੇ ਹਾਂ। ਭਾਰਤ ਮਾਤਾ ਨੂੰ ਸ਼ੁੱਧ ਕਰਨ ਦਾ ਸੰਕਲਪ ਗੰਗਾ ਹੋਵੇ ਜਾਂ ਯਮੁਨਾ, ਦੋਵੇਂ ਸਾਡੀਆਂ ਮਾਤਾਵਾਂ ਹਨ। ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਘਰ ਦੇਣ ਦੀ ਜ਼ਿੰਮੇਵਾਰੀ ਉਠਾਈ ਹੈ, ਇਹ ਸਰਕਾਰ ਨਾ ਬਣਦੀ ਤਾਂ ਮਹਿੰਗਾਈ ਪਤਾ ਨਹੀਂ ਹੋਰ ਕਿੰਨੀ ਵੱਧ ਜਾਂਦੀ। 2022 ਤਕ ਹਰ ਗਰੀਬ ਕੋਲ ਆਪਣਾ ਘਰ ਹੋਵੇਗਾ, ਹਰ ਗਰੀਬ ਨੂੰ ਮਜ਼ਬੂ²ਤ ਬਣਾਉਣਾ ਚਾਹੁੰਦਾ ਹਾਂ। ਗਰੀਬੀ ਨਾਲ ਲੜਨ ਲਈ ਰੁਜ਼ਗਾਰ ਜ਼ਰੂਰੀ, ਹਰ ਘੰਟੇ ਨਵਾਂ ਫੈਸਲਾ ਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ 365 ਦਿਨ ਦਾ ਕੰਮ ਗਿਣਾਉਣ ਵਿਚ 365 ਘੰਟੇ ਘੱਟ ਪੈ ਜਾਣਗੇ। ਇਕ ਸਾਲ ਵਿਚ ਦੇਸ਼ ‘ਚ 6 ਲੱਖ ਟੂਰਿਸਟ ਆਏ। ਇਕ ਸਾਲ ਵਿਚ ਕਦੇ ਵੀ ਚੈਨ ਨਾਲ ਨਹੀਂ ਬੈਠਿਆ। ਮੇਰਾ ਹਰ ਪਲ ਦੇਸ਼ ਲਈ ਸਮਰਪਿਤ ਹੈ। ਇਕ ਸਾਲ ਵਿਚ ਕਿਸੇ ਘਪਲੇ ਦੀ ਖਬਰ ਨਹੀਂ ਆਈ। ਉਨ੍ਹਾਂ ਕਿਹਾ ਕਿ ਗਰੀਬ ਨੂੰ ਹੀ ਗਰੀਬੀ ਦੇ ਨਾਲ ਲੜਨ ਵਾਲੀ ਫੌਜ ਬਣਾਉਣਾ ਚਾਹੁੰਦਾ ਹਾਂ। ਦੇਸ਼ ਨੂੰ ਲੁੱਟਣ ਵਾਲਿਆਂ ਦੇ ਚੰਗੇ ਦਿਨਾਂ ਦੀ ਗਾਰੰਟੀ ਮੈਂ ਨਹੀਂ ਦੇ ਸਕਦਾ। ਜਿਨ੍ਹਾਂ ਦੇ ਬੁਰੇ ਦਿਨ ਆਏ ਉਨ੍ਹਾਂ ਨੂੰ ਚੀਕਣ ਦਿਓ। ਵਿਸ਼ਵ ਭਾਰਤ ‘ਤੇ ਭਰੋਸਾ ਕਰ ਰਿਹਾ ਹੈ। 30 ਸਾਲ ਜਿੰਨੀ ਬਿਜਲੀ ਇਕ ਸਾਲ ‘ਚ ਬਣੀ, ਯੂ. ਪੀ. ਏ. ਨੂੰ ਇਕ ਸਾਲ ਹੋਰ ਮਿਲਦਾ ਤਾਂ ਦੇਸ਼ ਡੁੱਬ ਜਾਂਦਾ। ਉਨ੍ਹਾਂ ਕਿਹਾ ਕਿ ਦੇਸ਼ ਤਾਂ ਹੀ ਅੱਗੇ ਵਧੇਗਾ ਜਦੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਧਣਗੇ। ਇਹ ਰੁਜ਼ਗਾਰ ਵੱਡੇ ਉਦਯੋਗਪਤੀ ਨਹੀਂ ਦੇ ਪਾਉਂਦੇ ਸਗੋਂ ਛੋਟੇ-ਛੋਟੇ ਵਪਾਰੀ, ਕਾਰਖਾਨੇਦਾਰ, ਲਘੂ ਉਦਯੋਗ ਕਰਨ ਵਾਲੇ ਲੋਕ ਹੀ ਜ਼ਿਆਦਾ ਦੇ ਪਾਉਂਦੇ ਹਨ। ਇਹ 6 ਕਰੋੜ ਲੋਕ 12 ਕਰੋੜ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਂਦੇ ਹਨ। ਜੇਕਰ ਇਨ੍ਹਾਂ ਨੂੰ ਬੈਂਕਾਂ ਤੋਂ 10 ਹਜ਼ਾਰ ਤੋਂ 10 ਲੱਖ ਰੁਪਏ ਦਿਵਾਉਣਾ ਯਕੀਨੀ ਬਣਾ ਦਿਤਾ ਜਾਵੇ ਤਾਂ ਇਹ 20 ਕਰੋੜ ਲੋਕਾਂ ਨੂੰ ਰੁਜ਼ਗਾਰ ਦੇ ਸਕਣਗੇ। 5 ਸਾਲ ਵਿਚ ਕਿਸਾਨਾਂ ਨੂੰ 24 ਘੰਟੇ ਬਿਜਲੀ ਦੇਣ ਦਾ ਉਨ੍ਹਾਂ ਨਿਸ਼ਚੈ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 30 ਸਾਲਾਂ ਵਿਚ ਬਿਜਲੀ ਦਾ ਜਿੰਨਾ ਉਤਪਾਦਨ ਨਹੀਂ ਹੁੰਦਾ ਸੀ ਓਨਾ ਹੁਣ ਕਰ ਰਹੇ ਹਾਂ। ਜਦੋਂ ਇਕ ਸਾਲ ਵਿਚ ਇੰਨਾ ਹੋ ਸਕਦਾ ਹੈ ਤਾਂ 5 ਸਾਲਾਂ ਵਿਚ ਕੀ ਨਹੀਂ ਹੋ ਸਕਦਾ।  ਪ੍ਰਧਾਨ ਮੰਤਰੀ ਨੇ ਸਰਕਾਰ ਵਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਬਾਰੇ ਦੱਸਦੇ ਹੋਏ ਕਿਹਾ ਕਿ ਹੁਣ ਹਰ ਦੇਸ਼ ਵਾਸੀ 12 ਰੁਪਏ ਸਾਲਾਨਾ ਵਿਚ ਦੁਰਘਟਨਾ ਬੀਮਾ ਲੈ ਸਕਦਾ ਹੈ, ਜਦਕਿ 12 ਰੁਪਏ ਵਿਚ ਕੱਫਨ ਵੀ ਨਹੀਂ ਆਉਂਦਾ। ਇਸ ਦੇ ਤਹਿਤ ਹਾਦਸਾ ਹੋਣ ‘ਤੇ 2 ਲੱਖ ਰੁਪਏ ਦੀ ਰਾਸ਼ੀ ਮਿਲੇਗੀ। ਇਸੇ ਤਰ੍ਹਾਂ 330 ਰੁਪਏ ਦੀ ਜੀਵਨ ਬੀਮਾ ਯੋਜਨਾ ਹੈ। ਹਾਦਸਾ ਹੋਣ ‘ਤੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਰੋਣਾ ਨਹੀਂ ਪਵੇਗਾ। ਉਨ੍ਹਾਂ ਨੂੰ 2 ਲੱਖ ਰੁਪਏ ਦੀ ਰਾਸ਼ੀ ਹਾਸਲ ਹੋਵੇਗੀ।

Previous: 2ਜੀ ਘੁਟਾਲੇ ਲਈ ਮਨਮੋਹਨ ਸਿੰਘ ਵੀ ਜ਼ਿੰਮੇਵਾਰ – ਪ੍ਰਦੀਪ ਬੈਜਲ

About admin

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful